ਬਾਘਾ ਪੁਰਾਣਾ ਵਿਖੇ ਕਤਲ ਕੀਤੇ ਗਏ ਪੱਤੋ ਹੀਰਾ ਸਿੰਘ ਦੇ ਸਰਪੰਚ ਦਾ ਪੰਜਵੇ ਦਿਨ ਹੋਇਆ ਸੰਸਕਾਰ
Tuesday, Mar 10, 2026 - 07:55 PM (IST)
ਮੋਗਾ, (ਕਸ਼ਿਸ਼ ਸਿੰਗਲਾ): ਪੰਜ ਦਿਨ ਪਹਿਲਾਂ ਬਾਘਾ ਪੁਰਾਣਾ ਵਿਖੇ ਕਤਲ ਕੀਤੇ ਗਏ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਸਰਪੰਚ ਹਰਵਿੰਦਰ ਸਿੰਘ ਹੈਪੀ ਦਾ ਅੱਜ ਉਸ ਦੇ ਜੱਦੀ ਪਿੰਡ ਪੱਤੋ ਹੀਰਾ ਸਿੰਘ ਵਿਖੇ ਸੰਸਕਾਰ ਕਰ ਦਿੱਤਾ ਗਿਆ। ਹਰਵਿੰਦਰ ਸਿੰਘ ਹੈਪੀ ਦਾ ਲੰਘੇ ਸ਼ੁਕਰਵਾਰ ਬਾਘਾ ਪੁਰਾਣਾ ਵਿਖੇ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਬਾਘਾ ਪੁਰਾਣਾ ਵਿਖੇ ਖੋਹਲੇ ਗਏ ਆਪਣੇ ਜਿੰਮ ਵਿਖੇ ਪਹੁੰਚੇ ਸਨ।
ਪਰਿਵਾਰਿਕ ਮੈਂਬਰਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਇਸ ਕਤਲ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਬਾਘਾ ਪੁਰਾਣਾ ਵਿਖੇ ਧਰਨਾ ਲਗਾਇਆ ਗਿਆ ਸੀ ਅਤੇ ਹਰਵਿੰਦਰ ਸਿੰਘ ਹੈਪੀ ਦਾ ਪੋਸਟਮਾਰਟਮ ਨਹੀਂ ਸੀ ਕਰਵਾਇਆ ਗਿਆ, ਜਿਸ ਤੋਂ ਬਾਅਦ ਪੁਲਸ ਵੱਲੋਂ ਮਨਪ੍ਰੀਤ ਸਿੰਘ ਉਰਫ ਬਬਲੂ, ਜੋਬਨਪ੍ਰੀਤ ਸਿੰਘ, ਜਸਵੰਤ ਸਿੰਘ ਸਾਰੇ ਜੈਮਲਵਾਲਾ ਅਤੇ ਜਸਕਰਨ ਸਿੰਘ ਜੱਸੂ ਵਾਸੀ ਪੱਤੋ ਹੀਰਾ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਿਕ ਦਾ ਸੰਸਕਾਰ ਕਰਨ ਅਤੇ ਪੋਸਟਮਾਰਟਮ ਕਰਵਾਉਣ ਦੀ ਸਹਿਮਤੀ ਦਿੱਤੀ ਸੀ ਅਤੇ ਅੱਜ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ ਪਾਰਟੀਆਂ ਦੇ ਆਗੂ, ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਮੌਜੂਦ ਸੀ।
ਹਰਵਿੰਦਰ ਸਿੰਘ ਹੈਪੀ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਹੇ ਸਨ। ਕੁਝ ਸਾਲ ਪਹਿਲਾਂ ਉਸ ਤੇ ਨਿਹਾਲ ਸਿੰਘ ਵਾਲਾ ਦੀ ਇੱਕ ਨਿੱਜੀ ਹਸਪਤਾਲ ਵਿੱਚੋਂ ਆਪਣੇ ਪਿੰਡ ਦੀ ਹੀ ਨਬਾਲਗ ਲੜਕੀ ਨੂੰ ਜਬਰੀ ਅਗਵਾ ਕਰਨ ਦੇ ਦੋਸ਼ ਲੱਗੇ ਸਨ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਥਾਣਾ ਨਿਹਾਲ ਸਿੰਘ ਵਾਲਾ ਦਾ ਕਈ ਦਿਨ ਘਿਰਾਓ ਕੀਤਾ ਗਿਆ ਸੀ। ਉਸ ਤੋਂ ਬਾਅਦ ਪੁਲਸ ਵੱਲੋਂ ਉਸ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਸ ਲੜਕੀ ਨੇ ਬਾਲਗ ਹੋਣ ਉਪਰੰਤ ਹਰਵਿੰਦਰ ਸਿੰਘ ਹੈਪੀ ਨਾਲ ਮੈਰਿਜ ਕਰਵਾ ਲਈ ਸੀ। ਇਥੇ ਹੀ ਨਹੀਂ ਉਸ ਦੇ ਗੈਗਸਰਾਂ ਨਾਲ ਸਬੰਧ ਹੋਣ ਦੇ ਵੀ ਦੋਸ ਲਗਦੇ ਰਹੇ ਸਨ। ਉਸ ਨੂੰ ਕਈ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਅਤੇ ਉਸ ਨੇ ਆਪਣੇ ਲਈ ਇੱਕ ਵੋਲਟ ਪਰੂਫ ਗੱਡੀ ਵੀ ਤਿਆਰ ਕਰਵਾਈ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
