ਕੁਵੈਤ ''ਚ ਪੰਜਾਬੀ ਨੌਜਵਾਨ ਦੀ ਮੌਤ, ਲਾਸ਼ ਨੂੰ ਤਰਸ ਰਿਹਾ ਪਰਿਵਾਰ

11/17/2019 5:33:05 PM

ਦੀਨਾਨਗਰ (ਦੀਪਕ ਕੁਮਾਰ) : ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਦੀਨਾਨਗਰ ਦੇ ਪਿੰਡ ਇਸਮੈਲਪੁਰ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਨਰੇਸ਼ ਸੈਣੀ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਮਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਲੋਹੜੀ 'ਤੇ ਘਰ ਆਵੇਗਾ। ਪਰ ਮਾਂ ਨੂੰ ਕੀ ਪਤਾ ਸੀ ਉਸਦੇ ਪੁੱਤ ਨੂੰ ਮੌਤ ਨੇ ਆ ਘੇਰਨਾ ਹੈ ਤੇ ਉਹ ਕਦੇ ਵਾਪਸ ਨਹੀਂ ਆਏਗਾ। ਨਰੇਸ਼ ਦੀ ਮੌਤ ਦੀ ਖਬਰ ਸੁਣ ਕੇ ਘਰ 'ਚ ਮਾਤਮ ਦਾ ਮਾਹੌਲ ਛਾ ਗਿਆ ਹੈ ਤੇ ਪਰਿਵਾਰ ਬਸ ਇਕੋ ਗੁਹਾਰ ਲਗਾ ਰਿਹਾ ਕਿ ਉਨ੍ਹਾ ਦੇ ਮੁੰਡੇ ਦੀ ਲਾਸ਼ ਉਨ੍ਹਾਂ ਤੱਕ ਪਹੁੰਚਾ ਦਿੱਤੀ ਜਾਵੇ।  

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਰੇਸ਼ ਸੈਣੀ ਦੇ ਪਿਤਾ ਹਰਬੰਸ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 4 ਸਾਲ ਪਹਿਲਾਂ ਰੋਜ਼ਗਾਰ ਦੀ ਤਲਾਸ਼ 'ਚ ਕੁਵੈਤ ਗਿਆ ਸੀ। ਉਥੇ ਉਹ ਕੁਵੈਤ ਦੀ ਇਕ ਕੰਪਨੀ 'ਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਨਰੇਸ਼ ਨੇ ਲੋਹੜੀ 'ਤੇ ਘਰ ਆਉਣ ਦਾ ਕਿਹਾ ਸੀ। ਸ਼ੁੱਕਰਵਾਰ ਨੂੰ ਉਸਦੀ ਸਾਡੇ ਨਾਲ ਫੋਨ 'ਤੇ ਗੱਲ ਹੋਈ ਸੀ ਤੇ ਇਸ ਤੋਂ ਬਾਅਦ 'ਚ ਉਸ ਦਾ ਫੋਨ ਬੰਦ ਆਉਣ ਲੱਗ ਪਿਆ। ਉਨ੍ਹਾਂ ਨੇ ਕੁਵੈਤ 'ਚ ਨਰੇਸ਼ ਦੇ ਸਾਥੀਆਂ ਨੂੰ ਫੋਨ ਕਰਕੇ ਉਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ ਪਰ ਉਨ੍ਹਾਂ ਵਲੋਂ ਵੀ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ ਅਤੇ ਨਾ ਹੀ ਲਾਸ਼ ਬਾਰੇ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾ ਨੇ ਜ਼ਿਲਾ ਪ੍ਰਸ਼ਾਸਨ ਅਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦਾ ਪਤਾ ਲਗਾਇਆ ਜਾਵੇ।


Baljeet Kaur

Content Editor

Related News