ਸ਼ਿਮਲਾ ਜਾਣ ਵਾਲੇ ਯਾਤਰੀ ਹੋਟਲ ਦੀ ਬੁਕਿੰਗ ਕਰਵਾ ਕੇ ਜਾਣ : ਡੀ. ਸੀ.
Wednesday, Dec 27, 2017 - 12:34 PM (IST)

ਜਲਾਲਾਬਾਦ (ਬਜਾਜ) - ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਜਾਣ ਵਾਲੇ ਯਾਤਰੀਆਂ ਨੂੰ ਸ਼ਿਮਲਾ ਜਾਂਦੇ ਸਮੇਂ ਜ਼ਿਆਦਾ ਟਰੈਫਿਕ ਹੋਣ ਦੀ ਸੂਰਤ ਵਿਚ ਟਰੈਫਿਕ ਜਾਮ, ਐਕਸੀਡੈਂਟ, ਮੈਡੀਸਨ, ਪਾਣੀ ਨਾ ਮਿਲਣ ਅਤੇ ਬਿਜਲੀ ਫੇਲ ਹੋ ਜਾਣ ਕਾਰਨ ਕਈ ਵਾਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਅਤੇ ਜ਼ਿਆਦਾ ਯਾਤਰੀਆਂ ਦੇ ਸ਼ਿਮਲਾ ਵਿਖੇ ਆਉਣ ਨਾਲ ਕਈ ਵਾਰ ਹੋਟਲ ਦੀ ਦਿੱਕਤ ਵੀ ਪੇਸ਼ ਆ ਜਾਂਦੀ ਹੈ। ਇਸ ਲਈ ਜਿਸ ਵੇਲੇ ਵੀ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿਖੇ ਆਉਣਾ ਹੋਵੇ ਤਾਂ ਹੋਟਲ ਆਦਿ ਦੀ ਬੁਕਿੰਗ ਪਹਿਲਾਂ ਦੀ ਕਰਵਾ ਕੇ ਆਉਣਾ ਬਿਹਤਰ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਸਮੇਂ ਸ਼ਿਮਲਾ ਵਿਖੇ ਭਾਰੀ ਬਰਫਵਾਰੀ ਹੁੰਦੀ ਹੈ, ਉਸ ਤੋਂ 2 ਜਾਂ 3 ਦਿਨ ਬਾਅਦ ਹੀ ਯਾਤਰੀ ਸ਼ਿਮਲਾ ਵਿਖੇ ਆਉਣ ਕਿਉਂਕਿ ਬਰਫ ਪੈਣ ਨਾਲ ਸੜਕਾਂ ਆਦਿ ਜਾਮ ਹੋ ਜਾਂਦੀਆਂ ਹਨ ਅਤੇ ਬਰਫਵਾਰੀ ਹੋਣ 'ਤੇ ਗੱਡੀ ਚਲਾਉਣ ਤੋਂ ਵੀ ਗੁਰੇਜ਼ ਕੀਤਾ ਜਾਵੇ।