ਹੋਟਲ 'ਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ ਆਹ ਕੰਮ! ਪੈ ਗਿਆ ਪੁਲਸ ਦਾ ਛਾਪਾ ਤੇ ਫਿਰ...
Wednesday, Jun 11, 2025 - 12:05 PM (IST)

ਮੋਹਾਲੀ : ਇੱਥੇ ਐੱਸ. ਏ. ਐੱਸ. ਨਗਰ ਪੁਲਸ ਵਲੋਂ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਹੋਟਲ 'ਚ ਚੱਲ ਰਹੇ ਜੂਏ ਦੇ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਖ਼ੁਫ਼ੀਆ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਜ਼ੀਰਕਪੁਰ ਦੇ ਕੇ. ਸੀ. ਰੋਇਲ ਹੋਟਲ 'ਚ ਚੱਲ ਰਹੇ ਇਕ ਜੂਏ ਦੇ ਰੈਕਟ ਦਾ ਪਰਦਾਫਾਸ਼ ਕੀਤਾ ਹੈ।
ਇਹ ਵੀ ਪੜ੍ਹੋ : ਪਰਦੇਸ ਤੋਂ ਆਈ ਬੁਰੀ ਖ਼ਬਰ ਨੇ ਪੁਆਏ ਵੈਣ, ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹਿਆ
ਪੁਲਸ ਦੀ ਛਾਪੇਮਾਰੀ ਦੌਰਾਨ ਹੋਟਲ ਦੇ ਸਟਾਫ਼ ਸਮੇਤ 16 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਫੜ੍ਹਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ TRANSFER ਨੂੰ ਲੈ ਕੇ ਅਧਿਆਪਕਾਂ ਤੇ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ, ਹੁਕਮ ਜਾਰੀ
ਪੁਲਸ ਦੀ ਟੀਮ ਨੇ ਮੌਕੇ 'ਤੇ 25.30 ਲੱਖ ਰੁਪਏ ਨਕਦੀ, 13 ਮੋਬਾਇਲ ਫੋਨ ਅਤੇ 6 ਕਾਰਾਂ ਬਰਾਮਦ ਕੀਤੀਆਂ ਹਨ। ਫਿਲਹਾਲ ਪੁਲਸ ਥਾਣਾ ਜ਼ੀਰਕਪੁਰ ਵਿਖੇ ਜੂਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8