ਹੋਟਲ ਕਰਮੀ ਨੇ ਸ਼ੱਕੀ ਹਾਲਾਤ ’ਚ ਲਾਇਆ ਫ਼ਾਹਾ, ਮੌਤ

Wednesday, Jun 11, 2025 - 12:55 PM (IST)

ਹੋਟਲ ਕਰਮੀ ਨੇ ਸ਼ੱਕੀ ਹਾਲਾਤ ’ਚ ਲਾਇਆ ਫ਼ਾਹਾ, ਮੌਤ

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-29 ’ਚ ਸ਼ੱਕੀ ਹਾਲਾਤ ’ਚ 21 ਸਾਲਾ ਨੌਜਵਾਨ ਨੇ ਕਮਰੇ ’ਚ ਫ਼ਾਹਾ ਲੈ ਲਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਉਸ ਨੂੰ ਜੀ. ਐੱਮ. ਸੀ. ਐੱਚ.-32 ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੈਕਟਰ-29 ਦੇ ਰਹਿਣ ਵਾਲੇ ਪੂਰਨ ਸਿੰਘ ਨੇਗੀ ਵਜੋਂ ਹੋਈ। ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਮ੍ਰਿਤਕ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਇਕ ਹੋਟਲ ’ਚ ਕੰਮ ਕਰਦਾ ਸੀ। ਇੰਡਸਟਰੀਅਲ ਏਰੀਆ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੈਕਟਰ-29 ਨਿਵਾਸੀ ਸਰਦ ਨੇ ਦੱਸਿਆ ਕਿ ਉਹ ਅਤੇ ਪੂਰਨ ਸਿੰਘ ਦੋਵੇਂ ਇੱਕੋ ਹੋਟਲ ’ਚ ਕੰਮ ਕਰਦੇ ਸਨ। ਉਹ ਸੈਕਟਰ-28 ’ਚ ਕਿਰਾਏ ’ਤੇ ਇਕੱਠੇ ਹੀ ਰਹਿੰਦੇ ਸਨ। ਸੋਮਵਾਰ ਰਾਤ ਨੂੰ ਕਰੀਬ 8 ਵਜੇ ਉਹ ਕੰਮ ਖ਼ਤਮ ਕਰਕੇ ਕਮਰੇ ’ਚ ਪਹੁੰਚਿਆ ਤਾਂ ਦਰਵਾਜ਼ਾ ਬੰਦ ਸੀ।

ਬੂਹਾ ਖੜਕਾਉਣ ’ਤੇ ਕੋਈ ਜਵਾਬ ਨਹੀਂ ਮਿਲਿਆ ਤਾਂ ਖਿੜਕੀ ’ਚੋਂ ਦੇਖਿਆ ਤਾਂ ਪੂਰਨ ਛੱਤ ਨਾਲ ਲਟਕਿਆ ਹੋਇਆ ਸੀ। ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੀ. ਸੀ. ਆਰ. ਟੀਮ ਮੌਕੇ ’ਤੇ ਪਹੁੰਚੀ ਤੇ ਦਰਵਾਜ਼ਾ ਤੋੜ ਕੇ ਪੂਰਨ ਨੂੰ ਹੇਠਾਂ ਉਤਾਰਿਆ ਤੇ ਤੁਰੰਤ ਜੀ. ਐੱਮ. ਸੀ. ਐੱਚ.-32 ਲੈ ਗਏ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇੰਡਸਟਰੀਅਲ ਏਰੀਆ ਫੇਜ਼-1 ਥਾਣਾ ਪੁਲਸ ਦੇ ਨਾਲ ਸੀ. ਐੱਫ. ਐੱਸ. ਐੱਲ. ਦੀ ਟੀਮ ਨੇ ਵੀ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਸ਼ੁਰੂਆਤੀ ਜਾਂਚ ’ਚ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਜਾਂ ਸੰਘਰਸ਼ ਦੇ ਸੰਕੇਤ ਨਹੀਂ ਮਿਲੇ ਹਨ। ਪੁਲਸ ਨੇ ਕਮਰੇ ਨੂੰ ਸੀਲ ਕਰ ਦਿੱਤਾ ਹੈ ਅਤੇ ਆਸ-ਪਾਸ ਦੇ ਲੋਕਾਂ, ਮ੍ਰਿਤਕ ਦੇ ਸਹਿਯੋਗੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਖ਼ੁਦਕੁਸ਼ੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ।


author

Babita

Content Editor

Related News