ਪਟਿਆਲਾ : ਡੀ. ਸੀ. ਦਫਤਰ ਦੀ ਇਮਾਰਤ ''ਚ ਲੱਗੀ ਅੱਗ, ਪਈਆਂ ਭਾਜੜਾਂ
Tuesday, Jun 10, 2025 - 06:05 PM (IST)
 
            
            ਪਟਿਆਲਾ : ਇੱਥੇ ਮਿੰਨੀ ਸਕੱਤਰੇਤ ਵਿਚ ਸਥਿਤ ਡੀ. ਸੀ. ਦਫਤਰ ਦੀ ਸਿਖਰਲੀ ਇਮਾਰਤ ਵਿਚ ਪਏ ਰਿਕਾਰਡ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਅੱਗ ਲੱਗਣ ਤੋਂ ਤੁਰੰਤ ਬਾਅਦ ਡੀਸੀ ਦਫਤਰ ਦੇ ਕਮਰਿਆਂ ਅੰਦਰ ਕੰਮ ਕਰਦੇ ਮੁਲਾਜ਼ਮ ਸਕਤਰੇਤ ਦੇ ਬਾਹਰ ਕੰਪਲੈਕਸ 'ਚ ਆ ਗਏ। ਸੂਤਰਾਂ ਮੁਤਾਬਕ ਅੱਗ ਨਾਲ ਡੀ. ਸੀ. ਦਫਤਰ ਦਾ ਕੁਝ ਰਿਕਾਰਡ ਵੀ ਨੁਕਸਾਨਿਆ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ ਦੇ ਟੋਲ ਪਲਾਜ਼ਾ 'ਤੇ ਅੱਧੀ ਰਾਤ ਨੂੰ ਪੈ ਗਿਆ ਭੜਥੂ, ਚੱਲੇ ਹਥਿਆਰ
ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਅੱਗ ਲੱਗਣ ਸਮੇਂ ਡਿਪਟੀ ਕਮਿਸ਼ਨਰ ਆਪਣੇ ਦਫਤਰ ਵਿਚ ਮੌਜੂਦ ਸਨ। ਡੀ. ਸੀ. ਦਫਤਰ ਵਿਖੇ ਚੌਥੀ ਮੰਜ਼ਿਲ 'ਤੇ ਅੱਗ ਲੱਗਣ ਕਾਰਨ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਅੱਗ ਬੁਝਾਉਣ 'ਚ ਥੋੜੀ ਪਰੇਸ਼ਾਨੀ ਪੇਸ਼ ਆਈ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਦੀ ਕੈਨੇਡਾ ਵਿਚ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                            