ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ''ਤੇ ਹੰਗਾਮਾ, ਪਿਤਾ ਬਲਕੌਰ ਸਿੰਘ ਨੇ ਅਦਾਲਤ ਜਾਣ ਦੀ ਦਿੱਤੀ ਧਮਕੀ
Sunday, Jun 08, 2025 - 09:40 AM (IST)

ਚੰਡੀਗੜ੍ਹ (ਅੰਕੁਰ)- ਪੰਜਾਬੀ ਸੰਗੀਤ ਦੀ ਦੁਨੀਆ ਦੇ ਚਮਕਦੇ ਸਿਤਾਰੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਤੇ ਮੌਤ ’ਤੇ ਕਈ ਪਾਸਿਆਂ ਤੋਂ ਚਰਚਾ ਹੋ ਰਹੀ ਹੈ। ਇਕ ਨਿੱਜੀ ਅਦਾਰੇ ਵੱਲੋਂ ਉਸ ਦੇ ਕਤਲ ’ਤੇ ਬਣਾਈ ਗਈ ਡਾਕੂਮੈਂਟਰੀ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। 11 ਜੂਨ ਨੂੰ ਮੁੰਬਈ ’ਚ ਇਸ ਡਾਕੂਮੈਂਟਰੀ ਦੀ ਸਕਰੀਨਿੰਗ ਹੋਣੀ ਹੈ, ਜਿਸ ਦੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 53 ਸਾਲ ਦੀ ਉਮਰ 'ਚ ਕਰਨ ਜੌਹਰ ਨੇ ਆਪਣੇ ਇਸ Body Part ਦਾ ਕਰਾਇਆ ਇੰਸ਼ੋਰੈਂਸ, ਜਾਣ ਕੇ ਹੋਵੇਗੀ ਹੈਰਾਨੀ
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਮਹਾਰਾਸ਼ਟਰ ਦੇ ਡੀ.ਜੀ.ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਇਸ ਸਕਰੀਨਿੰਗ ਨੂੰ ਰੋਕਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕੂਮੈਂਟਰੀ ’ਚ ਸਿੱਧੂ ਮੂਸੇਵਾਲਾ ਦੀਆਂ ਨਿੱਜੀ ਤਸਵੀਰਾਂ, ਉਸ ਦੇ ਕਤਲ ਨਾਲ ਜੁੜੀਆਂ ਘਟਨਾਵਾਂ ਤੇ ਹੋਰ ਸੰਵੇਦਨਸ਼ੀਲ ਜਾਣਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਪਰ ਇਹ ਸਭ ਕੁਝ ਉਨ੍ਹਾਂ ਜਾਂ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਕੀਤਾ ਗਿਆ। ਬਲਕੌਰ ਸਿੰਘ ਨੇ ਇਹ ਵੀ ਦੱਸਿਆ ਕਿ ਸਿੱਧੂ ਦੇ ਕਤਲ ਨਾਲ ਜੁੜਿਆ ਟਰਾਇਲ ਅਜੇ ਚੱਲ ਰਿਹਾ ਹੈ। ਅਜਿਹੇ ’ਚ ਕਿਸੇ ਵੀ ਤਰ੍ਹਾਂ ਦੀ ਡਾਕੂਮੈਂਟਰੀ ਜਾਂ ਜਾਣਕਾਰੀ ਦਾ ਜਨਤਕ ਪ੍ਰਸਾਰਣ ਜਾਂ ਸਕਰੀਨਿੰਗ ਕੇਸ ਦੀ ਜਾਂਚ ਤੇ ਟਰਾਇਲ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਨਾ ਸਿਰਫ ਪਰਿਵਾਰ ਦੀ ਨਿੱਜਤਾ ਦਾ ਉਲੰਘਣ ਹੈ, ਸਗੋਂ ਕਾਨੂੰਨੀ ਪ੍ਰਕਿਰਿਆ ’ਤੇ ਵੀ ਅਸਰ ਪਾ ਸਕਦੀ ਹੈ। ਇਸ ਸਬੰਧੀ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਸ ਡਾਕੂਮੈਂਟਰੀ ’ਤੇ ਰੋਕ ਨਾ ਲੱਗੀ ਤਾਂ ਅਸੀਂ ਕਾਨੂੰਨ ਦਾ ਸਹਾਰਾ ਲਵਾਂਗੇ।
ਇਹ ਵੀ ਪੜ੍ਹੋ: ਘਰ 'ਚ ਵੜ ਤਾਣ ਦਿੱਤੀ ਬੰਦੂਕ...! ਗੋਲ਼ੀਆਂ ਨਾਲ ਭੁੰਨ੍ਹ'ਤਾ ਮਸ਼ਹੂਰ ਅਦਾਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8