ਪੰਜਾਬ ''ਚ ਗੰਦੇ ਧੰਦੇ ਦਾ ਪਰਦਾਫਾਸ਼! ਹੋਟਲ ''ਚ ਰੱਖੀਆਂ ਸੀ ਪੱਕੀਆਂ ਔਰਤਾਂ, ਗਾਹਕ ਬੁਲਾ ਕਰਵਾਉਂਦੇ ਸੀ...
Thursday, Jun 05, 2025 - 10:55 AM (IST)

ਰਾਮਾਂ ਮੰਡੀ (ਜ.ਬ.) : ਰਾਮਾਂ ਮੰਡੀ ਪੁਲਸ ਵੱਲੋਂ ਬੀਤੀ ਰਾਤ ਜਿਸਮ ਫਿਰੋਸ਼ੀ ਧੰਦੇ ਦੇ ਮਾਮਲੇ 'ਚ ਫੁੱਲੋਖਾਰੀ ਰੋਡ ’ਤੇ ਸਥਿਤ ਇਕ ਹੋਟਲ 'ਚ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਬਿਲਡਿੰਗ ’ਚੋਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਪਰਚਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਾਂ ਮੰਡੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਐੱਸ. ਪੀ. ਸੀ. ਐੱਲ. ਦੇ ਫੁੱਲੋਖਾਰੀ ਗੇਟ ਦੇ ਨਜ਼ਦੀਕ ਇਮਾਰਤ 'ਚ ਬਾਹਰੀ ਔਰਤਾਂ ਮੰਗਵਾ ਕੇ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਂਦੇ ਹਨ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
ਇਨ੍ਹਾਂ ਨੇ ਆਪਣੀ ਇਮਾਰਤ 'ਚ 2 ਔਰਤਾਂ ਨੂੰ ਜਿਸਮ ਫਿਰੋਸ਼ੀ ਦੇ ਧੰਦੇ ਲਈ ਪੱਕੇ ਤੌਰ ’ਤੇ ਰੱਖਿਆ ਹੋਇਆ ਹੈ ਅਤੇ ਬਾਹਰਲੇ ਗਾਹਕਾਂ ਨੂੰ ਬੁਲਾ ਕੇ ਅਤੇ ਹੋਰ ਔਰਤਾਂ ਨੂੰ ਬੁਲਾ ਕੇ ਪੈਸੇ ਲੈ ਕੇ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਂਦੇ ਸਨ।
ਇਹ ਵੀ ਪੜ੍ਹੋ : ਮੀਂਹ ਤੇ ਤੂਫ਼ਾਨ ਨੂੰ ਲੈ ਕੇ ਆਈ ADVISORY, ਐਮਰਜੈਂਸੀ ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼
ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਐੱਚ. ਓ. ਹਰਬੰਸ ਸਿੰਘ ਦੀ ਅਗਵਾਈ ’ਚ ਏ. ਐੱਸ. ਆਈ. ਸੁਖਦੀਪ ਸਿੰਘ ਸਮੇਤ ਪੁਲਸ ਪਾਰਟੀ ਨੇ ਉਕਤ ਸਥਾਨ ’ਤੇ ਛਾਪੇਮਾਰੀ ਕੀਤੀ। ਪੁਲਸ ਨੇ ਹੋਟਲ ਦੇ ਮਾਲਕ ਸਮੇਤ 4 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8