ਹੌਜ਼ਰੀ ਦੀ ਦੁਕਾਨ ਤੋਂ ਕੱਪੜਾ ਖਰੀਦ ਕੇ ਚੈੱਕ ਬਾਊਂਸ ਕਰਾਉਣ ਵਾਲੇ 2 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

Wednesday, Jun 11, 2025 - 10:02 AM (IST)

ਹੌਜ਼ਰੀ ਦੀ ਦੁਕਾਨ ਤੋਂ ਕੱਪੜਾ ਖਰੀਦ ਕੇ ਚੈੱਕ ਬਾਊਂਸ ਕਰਾਉਣ ਵਾਲੇ 2 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ (ਅਨਿਲ) : ਜੋਧੇਵਾਲ ਥਾਣਾ ਦੀ ਪੁਲਸ ਨੇ ਧੋਖਾਦੇਹੀ ਦੇ ਦੋਸ਼ ਹੇਠ 2 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਇੰਸ. ਜਸਬੀਰ ਸਿੰਘ ਨੇ ਦੱਸਿਆ ਕਿ ਕਿਲਾ ਮੁਹੱਲਾ ਦੇ ਰਹਿਣ ਵਾਲੇ ਬਾਲਕ੍ਰਿਸ਼ਨ ਪਾਸੀ ਦੇ ਪੁੱਤਰ ਹਰੀਸ਼ ਪਾਸੀ ਨੇ 18 ਫਰਵਰੀ 2025 ਨੂੰ ਪੁਲਸ ਕਮਿਸ਼ਨਰ ਲੁਧਿਆਣਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਚ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਦਾ ਹੌਜ਼ਰੀ ਦਾ ਕਾਰੋਬਾਰ ਹੈ ਅਤੇ ਵਿਵੇਕ ਉਰਫ ਨੰਦੂ ਪੁੱਤਰ ਬਲਰਾਮ ਕ੍ਰਿਸ਼ਨ ਮਲਹੋਤਰਾ ਨਿਵਾਸੀ ਦੁਰਗਾਪੁਰੀ ਅਤੇ ਸੋਬਿਤ ਕੁਮਾਰ ਉੱਪਲ ਪੁੱਤਰ ਮੋਤੀਲਾਲ ਉੱਪਲ ਨਿਵਾਸੀ ਦੁਰਗਾਪੁਰੀ ਸਿਵਲ ਲਾਈਨ ਨੇ 25 ਲੱਖ 56213 ਰੁਪਏ ਦਾ ਕੱਪੜਾ ਖਰੀਦਿਆ ਸੀ, ਜਿਸ ਤੋਂ ਬਾਅਦ ਵਿਵੇਕ ਅਤੇ ਸੋਬਿਤ ਕੁਮਾਰ ਨੇ ਉਸ ਨੂੰ 25,56213 ਰੁਪਏ ’ਚੋਂ 8 ਲੱਖ ਰੁਪਏ ਦੇ ਦਿੱਤੇ ਅਤੇ ਬਾਕੀ 10,59000 ਰੁਪਏ ਦਾ ਭੁਗਤਾਨ ਨਹੀਂ ਕੀਤਾ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਨੂੰ ਪੈਸੇ ਦੇਣ ਦੇ ਨਾਂ ’ਤੇ ਉਸ ਨੂੰ ਬੈਂਕ ਖਾਤੇ ਦੇ ਚੈੱਕ ਦੇ ਦਿੱਤੇ, ਜਦੋਂ ਉਸ ਨੇ ਭੁਗਤਾਨ ਲੈਣ ਲਈ ਬੈਂਕ ’ਚ ਚੈੱਕ ਜਮ੍ਹਾ ਕਰਵਾਇਆ ਤਾਂ ਚੈੱਕ ਬਾਊਂਸ ਹੋ ਗਿਆ।

ਇਹ ਵੀ ਪੜ੍ਹੋ : ਕਰਮਚਾਰੀ ਆਪਣੀ ਕੰਪਨੀ ਨੂੰ ਹੀ ਲਾ ਗਏ ਕਰੋੜਾਂ ਦਾ ਚੂਨਾ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਐੱਸ. ਐੱਚ. ਓ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸੀਨੀਅਰ ਪੁਲਸ ਅਧਿਕਾਰੀਆਂ ਵਲੋਂ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ। ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੇ ਵਿਵੇਕ ਉਰਫ ਨੰਦੂ ਅਤੇ ਸੋਬਿਤ ਕੁਮਾਰ ਉੱਪਲ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਅਜੇ ਵੀ ਫਰਾਰ ਹਨ ਅਤੇ ਪੁਲਸ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News