ਪੰਜਾਬ 'ਚ ਸ਼ਰਮਸਾਰ ਕਰਨ ਵਾਲੀ ਘਟਨਾ! ਔਰਤ ਦੀ ਹੋਟਲ ਲਿਜਾ ਕੇ ਰੋਲੀ ਪੱਤ

Tuesday, Jun 03, 2025 - 06:35 PM (IST)

ਪੰਜਾਬ 'ਚ ਸ਼ਰਮਸਾਰ ਕਰਨ ਵਾਲੀ ਘਟਨਾ! ਔਰਤ ਦੀ ਹੋਟਲ ਲਿਜਾ ਕੇ ਰੋਲੀ ਪੱਤ

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਬੁਢਲਾਡਾ ਬਰੇਟਾ ਰੋਡ ਤੇ ਇੱਕ ਹੋਟਲ ਵਿੱਚ ਇੱਕ ਔਰਤ ਨਾਲ ਉਸਦੇ ਦੋਸਤ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਸ ਬਲਾਤਕਾਰ ਪੀੜ੍ਹਤ ਔਰਤ ਦੇ ਬਿਆਨ 'ਤੇ ਮਨੀ ਸਿੰਘ ਪਿੰਡ ਲੇਹਲ ਖੁਰਦ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। 

ਐੱਸਐੱਚਓ ਸਦਰ ਜਗਦੇਵ ਸਿੰਘ ਨੇ ਦੱਸਿਆ ਕਿ ਸੀਤੋ ਕੌਰ (ਕਾਲਪਨਿਕ ਨਾਂਅ) ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸਦੇ ਗੁਆਂਢੀ ਮਨੀ ਸਿੰਘ ਨਾਂਅ ਦੇ ਵਿਅਕਤੀ ਨਾਲ ਗੱਲਬਾਤ ਸੀ ਅਤੇ ਇੱਕ ਦੂਸਰੇ ਨੂੰ ਵੱਖ-ਵੱਖ ਜਗ੍ਹਾ 'ਤੇ ਮਿਲਦੇ ਸੀ। ਪਰ ਕੁਝ ਸਮੇਂ ਬਾਅਦ ਉਸ ਨੇ ਉਸਨੂੰ ਜੁਆਬ ਦੇ ਦਿੱਤਾ ਤਾਂ ਮਨੀ ਸਿੰਘ ਉਸ ਨੂੰ ਬਲੈਕਮੇਲ ਅਤੇ ਧਮਕੀਆਂ ਦੇਣ ਲੱਗ ਪਿਆ। ਉਸ ਨੂੰ ਫੋਨ ਆਇਆ ਕਿ ਉਹ ਉਸ ਦੇ ਨਾਲ ਜ਼ਰੂਰੀ ਗੱਲ ਕਰਨੀ ਚਾਹੁੰਦਾ ਹੈ। ਉਹ ਨੇ ਬੇਇੱਜ਼ਤੀ ਤੋਂ ਡਰਦਿਆਂ ਉਸ ਨੂੰ ਮਿਲਣ ਚਲੀ ਗਈ ਤੇ ਉਹ ਉਸ ਨੂੰ ਆਪਣੀ ਆਲਟੋ ਰਾਹੀਂ ਰੋਇਲ ਹੋਟਲ ਦੇ ਕਮਰੇ 'ਚ ਲੈ ਗਿਆ। ਜਿੱਥੇ ਉਸਨੇ ਪੀੜਤਾ ਨਾਲ ਉਸ ਦੀ ਮਰਜ਼ੀ ਦੇ ਖਿਲਾਫ ਜ਼ਬਰਦਸਤੀ ਬਲਾਤਕਾਰ ਕੀਤਾ। ਉਪਰੋਕਤ ਘਟਨਾ ਦੀ ਸਾਰੀ ਗੱਲਬਾਤ ਉਸ ਨੇ ਆਪਣੇ ਪਰਿਵਾਰ ਨੂੰ ਦੱਸੀ ਜਿਨ੍ਹਾਂ ਨੇ ਉਸ ਨੂੰ ਸਰਕਾਰੀ ਹਸਪਤਾਲ 'ਚ ਇਲਾਜ ਲਈ ਲਿਆਂਦਾ। ਸਹਾਇਕ ਥਾਣੇਦਾਰ ਬਲਜੀਤ ਕੌਰ ਨੇ ਪੀੜ੍ਹਤ ਔਰਤ ਦੇ ਬਿਆਨ ਤੇ ਜਾਂਚ ਸ਼ੁਰੂ ਕਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News