E-KYC ਨਾ ਕਰਾਉਣ ਵਾਲੇ ਘਰੇਲੂ ਗੈਸ ਖਪਤਕਾਰਾਂ ਦੀ ਆਵੇਗੀ ਸ਼ਾਮਤ, 30 ਜੂਨ ਪਿੱਛੋਂ ਸਪਲਾਈ ਹੋਵੇਗੀ ਬੰਦ
Saturday, Jun 07, 2025 - 08:10 AM (IST)
 
            
            ਲੁਧਿਆਣਾ (ਖੁਰਾਣਾ) : ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਘਰੇਲੂ ਗੈਸ ਖਪਤਕਾਰ ਲਈ 30 ਜੂਨ ਤੋਂ ਪਹਿਲਾਂ ਆਪਣੀ-ਆਪਣੀ ਗੈਸ ਏਜੰਸੀ ਦੇ ਦਫ਼ਤਰ ਜਾ ਕੇ ਈ-ਕੇ. ਵਾਈ. ਸੀ. ਕਰਵਾਉਣੀ ਜ਼ਰੂਰੀ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ’ਚ ਜਿਨ੍ਹਾਂ ਖਪਤਕਾਰਾਂ ਨੇ ਅਜੇ ਤੱਕ ਆਪਣੀ ਈ-ਕੇ. ਵਾਈ. ਸੀ. ਨਹੀਂ ਕਰਵਾਈ, ਉਨ੍ਹਾਂ ਦੀ ਸ਼ਾਮਤ ਆਉਣੀ ਲਾਜ਼ਮੀ ਹੈ।
ਅਜਿਹੀ ਸਥਿਤੀ ’ਚ ਗੈਸ ਕੰਪਨੀਆਂ ਵੱਲੋਂ ਜਾਰੀ ਹਦਾਇਤਾਂ ਨੂੰ ਹਲਕੇ ’ਚ ਲੈਣ ਵਾਲੇ ਸਾਰੇ ਖਪਤਕਾਰਾਂ ਨੂੰ ਰਾਸੌਟ ਗੈਸ ਸਿਲੰਡਰਾਂ ਦੀ ਸਪਲਾਈ 30 ਜੂਨ ਤੋਂ ਬਾਅਦ ਬ੍ਰੇਕ ਲੱਗ ਜਾਵੇਗੀ। ਇਕ ਰਿਪੋਰਟ ਅਨੁਸਾਰ ਲੁਧਿਆਣਾ ਜ਼ਿਲੇ ’ਚ ਹੁਣ ਤੱਕ ਈ-ਕੇ. ਵਾਈ. ਸੀ. ਕਰਵਾਉਣ ਵਾਲੇ ਘਰੇਲੂ ਖਪਤਕਾਰਾਂ ਦੀ ਗਿਣਤੀ ਲਗਭਗ 60 ਫੀਸਦੀ ਤੱਕ ਪਹੁੰਚ ਗਈ ਹੈ, ਜਦੋਂਕਿ ਪੰਜਾਬ ਦੇ ਕਈ ਹੋਰ ਜ਼ਿਲਿਆਂ ’ਚ ਇਹ ਅੰਕੜਾ ਹੋਰ ਵੀ ਘੱਟ ਹੈ।
ਇਹ ਵੀ ਪੜ੍ਹੋ : ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਵਿਜੀਲੈਂਸ ਸਸਪੈਂਡ! ਹੋਏ ਸਨਸਨੀਖੇਜ਼ ਖ਼ੁਲਾਸੇ (ਵੀਡੀਓ)
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਦੇਸ਼ ਦੀਆਂ 3 ਵੱਡੀਆਂ ਗੈਸ ਕੰਪਨੀਆਂ, ਇੰਡੇਨ ਗੈਸ, ਭਾਰਤ ਗੈਸ ਅਤੇ ਹਿੰਦੁਸਤਾਨ ਗੈਸ ਕੰਪਨੀ ਦੇ ਹਰ ਡੀਲਰ ਆਪਣੇ ਖਪਤਕਾਰਾਂ ਦਾ ਈ-ਕੇ. ਵਾਈ. ਸੀ. ਬਿਲਕੁਲ ਮੁਫਤ ਕਰ ਰਹੇ ਹਨ। ਦਰਅਸਲ, ਕੇਂਦਰ ਸਰਕਾਰ ਘਰ ’ਚ ਚੱਲ ਰਹੇ ਕਈ ਗੈਸ ਕੁਨੈਕਸ਼ਨਾਂ ਸਮੇਤ ਨਕਲੀ ਘਰੇਲੂ ਗੈਸ ਖਪਤਕਾਰਾਂ ਦੇ ਨੈੱਟਵਰਕ ਨੂੰ ਤੋੜਨ ਲਈ ਗੈਸ ਕੰਪਨੀਆਂ ਰਾਹੀਂ ਹਰੇਕ ਖਪਤਕਾਰ ਦਾ ਈ-ਕੇ. ਵਾਈ. ਸੀ. ਕਰਵਾ ਰਹੀ ਹੈ ਤਾਂ ਜੋ ਗੈਸ ਕੰਪਨੀਆਂ ਆਪਣੇ ਖਪਤਕਾਰਾਂ ਦੀ ਸਹੀ ਤਸਵੀਰ ਪ੍ਰਾਪਤ ਕਰ ਸਕਣ ਅਤੇ ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਕਮ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਭਰੋਸੇਯੋਗ ਸੂਤਰਾਂ ਅਨੁਸਾਰ, ਗੈਸ ਕੰਪਨੀ ਉਨ੍ਹਾਂ ਲਾਪ੍ਰਵਾਹ ਖਪਤਕਾਰਾਂ ਵਿਰੁੱਧ ਕਾਰਵਾਈ ਕਰ ਸਕਦੀ ਹੈ, ਜਿਨ੍ਹਾਂ ਨੇ ਈ-ਕੇ. ਵਾਈ. ਸੀ. ਨਹੀਂ ਕਰਵਾਈ ਹੈ ਅਤੇ ਉਨ੍ਹਾਂ ਦੇ ਗੈਸ ਕੁਨੈਕਸ਼ਨ ਰੱਦ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : Smart ਬਿਜਲੀ ਮੀਟਰਾਂ ਨੂੰ ਲੈ ਕੇ ਕੇਂਦਰੀ ਮੰਤਰੀ ਦਾ ਵੱਡਾ ਫੈਸਲਾ
ਕੀ ਕਹਿੰਦੇ ਹਨ ਐਸੋਸੀਏਸ਼ਨ ਦੇ ਪ੍ਰਧਾਨ
ਲੁਧਿਆਣਾ ਐੱਲ. ਪੀ. ਜੀ. ਗੈਸ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਹਰ ਘਰੇਲੂ ਗੈਸ ਖਪਤਕਾਰ ਨੂੰ ਅਪੀਲ ਕੀਤੀ ਕਿ ਉਹ 30 ਜੂਨ ਤੋਂ ਪਹਿਲਾਂ ਆਪਣੇ ਸਬੰਧਤ ਗੈਸ ਏਜੰਸੀ ਦਫ਼ਤਰ ਜਾਣ ਅਤੇ ਆਪਣੀ ਈ-ਕੇ. ਵਾਈ. ਸੀ. ਕਰਵਾਉਣ ਤਾਂ ਜੋ ਸਿਲੰਡਰਾਂ ਦੀ ਸਪਲਾਈ ਵਿਚ ਕੋਈ ਸਮੱਸਿਆ ਨਾ ਆਵੇ। ਮਨਜੀਤ ਸਿੰਘ ਨੇ ਕਿਹਾ ਕਿ ਗੈਸ ਏਜੰਸੀਆਂ ਖਪਤਕਾਰਾਂ ਨੂੰ ਈ-ਕੇ. ਵਾਈ. ਸੀ. ਕਰਵਾਉਣ ਦੀਆਂ ਸੇਵਾਵਾਂ ਬਿਲਕੁੱਲ ਮੁਫਤ ਪ੍ਰਦਾਨ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਹੁਣ ਭਾਰਤ 'ਚ ਵੀ ਚੱਲੇਗਾ ਸੈਟੇਲਾਈਟ ਇੰਟਰਨੈੱਟ, Elon Musk ਦੀ ਸਟਾਰਲਿੰਕ ਨੂੰ ਮਿਲਿਆ ਲਾਇਸੈਂਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            