6 ਮਹੀਨੇ ਦੇ ਬੱਚੇ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਵਿਦੇਸ਼ੀ ਧਰਤੀ ਨੇ ਨਿਗਲਿਆ ਮਾਪਿਆਂ ਦਾ ਇਕ ਹੋਰ ਪੁੱਤ

Sunday, Nov 19, 2023 - 01:21 AM (IST)

6 ਮਹੀਨੇ ਦੇ ਬੱਚੇ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਵਿਦੇਸ਼ੀ ਧਰਤੀ ਨੇ ਨਿਗਲਿਆ ਮਾਪਿਆਂ ਦਾ ਇਕ ਹੋਰ ਪੁੱਤ

ਘੁਮਾਣ (ਗੋਰਾਇਆ) : ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਨੇੜੇ ਪਿੰਡ ਭੋਮੇ ਦੇ ਇਕ ਗਰੀਬ ਪਰਿਵਾਰ ਦੇ ਨੌਜਵਾਨ ਜੁਗਰਾਜ ਸਿੰਘ (30) ਦੀ ਦੁਬਈ ’ਚ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੇਰਾ ਪੁੱਤਰ ਦੁਬਈ ’ਚ ਰਿੱਧੀ ਸਿੱਧੀ ਟਰਾਂਸਪੋਰਟ ਕੰਪਨੀ 'ਚ ਨੌਕਰੀ ਕਰਦਾ ਸੀ ਅਤੇ ਦੀਵਾਲੀ ਵਾਲੇ ਦਿਨ ਉਨ੍ਹਾਂ ਦੇ ਪੁੱਤ ਦੇ ਕਿਸੇ ਸਾਥੀ ਦਾ ਫੋਨ ਆਇਆ ਕਿ ਜੁਗਰਾਜ ਸਿੰਘ ਦੀ ਗੱਡੀ ਹਾਦਸਾਗ੍ਰਸਤ ਹੋ ਗਈ ਹੈ, ਜਿਸ ਕਾਰਨ ਉਸ ਦਾ ਦਿਹਾਂਤ ਹੋ ਗਿਆ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖੁਸ਼ੀਆਂ; ਪੰਜਾਬੀ ਨੌਜਵਾਨ ਦਾ ਵਿਦੇਸ਼ ’ਚ ਗੋਲ਼ੀਆਂ ਮਾਰ ਕੇ ਕਤਲ, 2 ਮਹੀਨੇ ਬਾਅਦ ਸੀ ਵਿਆਹ

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਘਰ 6 ਮਹੀਨੇ ਪਹਿਲਾਂ ਪੁੱਤਰ ਨੇ ਜਨਮ ਲਿਆ ਸੀ ਪਰ ਉਹ ਅਜੇ ਤੱਕ ਉਸ ਨੂੰ ਦੇਖਣ ਨਹੀਂ ਸੀ ਆਇਆ ਤੇ ਅਗਲੇ ਮਹੀਨੇ ਮੇਰੇ ਪੁੱਤਰ ਨੇ ਘਰ ਆਉਣਾ ਸੀ ਕਿ ਇਹ ਭਾਣਾ ਵਾਪਰ ਗਿਆ। ਇਸ ਮੌਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਨੌਜਵਾਨ ਦੀ ਲਾਸ਼ ਨੂੰ ਲਿਆਉਣ ਅਤੇ ਹੋਰ ਮਦਦ ਦੀ ਅਪੀਲ ਕੀਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News