ਤੇਲ ਪਵਾਉਣ ਆਏ ਨੌਜਵਾਨਾਂ ਵੱਲੋਂ ਪੈਟਰੋਲ ਪੰਪ ਦੇ ਕਰਮਚਾਰੀਆਂ ਨਾਲ ਕੁੱਟ-ਮਾਰ

04/21/2018 6:30:31 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—2 ਕਾਰਾਂ 'ਚ ਤੇਲ ਪਵਾਉਣ ਲਈ ਪੈਟਰੋਲ ਪੰਪ 'ਤੇ ਆਏ ਚਾਰ ਵਿਅਕਤੀਆਂ ਵੱਲੋਂ ਪੰਪ ਦੇ ਕਰਮਚਾਰੀਆਂ ਨਾਲ ਗਾਲੀ-ਗਲੋਚ ਕਰਨ ਉਪਰੰਤ ਬੇਸਬਾਲ ਨਾਲ ਸਿਰ ਪਾੜ ਦੇਣ 'ਤੇ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਹੌਲਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਪੁੱਤਰ ਸ਼ਿਵਰਾਮ ਵਾਸੀ ਕੋਠੇ ਫਾਟਕ ਬਰਨਾਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਰਿਲਾਇੰਸ ਪੈਟਰੋਲ ਪੰਪ ਬਰਨਾਲਾ ਵਿਖੇ ਕਰਿੰਦੇ ਵਜੋਂ ਕੰਮ ਕਰਦਾ ਹੈ। 18 ਅਪ੍ਰੈਲ ਨੂੰ ਸੁਖਜੀਤ ਰਾਮ, ਸਨੀ ਰਾਮ, ਸਤਪਾਲ ਰਾਮ ਪੁੱਤਰ ਸੇਵਾ ਸਿੰਘ ਵਾਸੀ ਭੱਦਲਵੱਢ ਅਤੇ ਫਰੀਦ ਰਾਮ ਪੁੱਤਰ ਰਾਮ ਦਾਸ ਵਾਸੀ ਬਾਲੀਆਂ (ਮਾਨਸਾ) ਆਪਣੀਆਂ 2 ਕਾਰਾਂ ਵਿਚ ਤੇਲ ਪਵਾਉਣ ਆਏ। ਤੇਲ ਪਵਾਉਣ ਸਬੰਧੀ ਹੋਈ ਆਪਸੀ ਤਕਰਾਰ 'ਤੇ ਦੋਸ਼ੀਆਂ ਨੇ ਮੁੱਦਈ ਅਤੇ ਹੋਰ ਪੰਪ ਦੇ ਕਰਮਚਾਰੀਆਂ ਨਾਲ ਗਾਲੀ-ਗਲੋਚ ਕਰ ਕੇ ਉਸ ਦੇ ਦੇ ਸਿਰ 'ਚ ਬੇਸਬਾਲ ਨਾਲ ਵਾਰ ਕਰ ਕੇ ਮੌਕੇ ਤੋਂ ਭੱਜ ਗਏ।


Related News