ਸੰਗਰੂਰ ''ਚ ਵੱਡਾ ਹਾਦਸਾ: ਪੈਟਰੋਲ ਨਾਲ ਭਰੀ ਗੱਡੀ ਨੂੰ ਲੱਗੀ ਭਿਆਨਕ ਅੱਗ, ਮੌਕੇ ਦੀ ਵੀਡੀਓ ਆਈ ਸਾਹਮਣੇ

Sunday, Jun 16, 2024 - 07:02 PM (IST)

ਸੰਗਰੂਰ ''ਚ ਵੱਡਾ ਹਾਦਸਾ: ਪੈਟਰੋਲ ਨਾਲ ਭਰੀ ਗੱਡੀ ਨੂੰ ਲੱਗੀ ਭਿਆਨਕ ਅੱਗ, ਮੌਕੇ ਦੀ ਵੀਡੀਓ ਆਈ ਸਾਹਮਣੇ

ਲੌਂਗੋਵਾਲ (ਵਸ਼ਿਸਟ,ਵਿਜੇ)- ਅੱਤ ਦੀ ਗਰਮੀ ਦੌਰਾਨ ਅੱਜ ਇਥੇ ਬਡਬਰ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਨੇੜੇ ਪੈਟਰੋਲ ਅਤੇ ਡੀਜ਼ਲ ਦੀ ਭਰੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਮਿੰਟਾਂ ਵਿਚ ਅੱਗ ਨੇ ਅਜਿਹਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ। 

ਭਾਰਤ ਪੈਟਰੋਲੀਅਮ ਦੇ ਕ੍ਰਿਸ਼ਨਾ ਪੈਟਰੋ ਸੈਂਟਰ ਅਤੇ ਅਣਲੋਡ ਹੋਣ ਲਈ ਆਈ ਇਸ ਗੱਡੀ ਨੂੰ ਜਦ ਡਰਾਈਵਰ ਬੈਕ ਕਰਕੇ ਪੰਪ 'ਤੇ ਲਾਉਣ ਲੱਗਾ ਤਾਂ ਗੱਡੀ ਦੇ ਕੈਬਿਨ ਵਿੱਚ ਅਚਾਨਕ ਅੱਗ ਫੈਲ ਗਈ। ਡਰਾਈਵਰ ਅਤੇ ਪੰਪ ਦੇ ਮੁਲਾਜ਼ਮਾਂ ਨੇ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ। ਸੜਕ 'ਤੇ ਖੜ੍ਹੀ ਗੱਡੀ ਦਾ ਕੈਬਿਨ ਧੂਹ-ਧੂਹ ਕਰਕੇ ਸੜ ਰਿਹਾ ਸੀ ਅਤੇ ਟਾਇਰਾਂ ਦੇ ਪਟਾਕੇ ਪੈ ਰਹੇ ਸਨ। ਅੱਗ ਲੱਗਣ ਦੇ ਤੁਰੰਤ ਬਾਅਦ ਭਾਵੇਂ ਫਾਇਰ ਬ੍ਰਿਗੇਡ ਸੰਗਰੂਰ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਨੇ ਪੁੱਜ ਕੇ ਆਵਾਜਾਈ ਬੰਦ ਕਰਵਾਈ ਅਤੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਕੀਤਾ। 

PunjabKesari

ਇਹ ਵੀ ਪੜ੍ਹੋ- ਫਗਵਾੜਾ 'ਚ ਵਾਪਰਿਆ ਵੱਡਾ ਹਾਦਸਾ, ਟਰੈਕਟਰਾਂ ਦੀ ਰੇਸ ਦੌਰਾਨ ਪਲਟਿਆ ਟਰੈਕਟਰ, ਪਿਆ ਚੀਕ-ਚਿਹਾੜਾ


 

ਅੱਗ ਬੁਝਾਊ ਗੱਡੀਆਂ ਪੁੱਜਣ ਵਿਚ ਹੋ ਰਹੀ ਦੇਰੀ ਕਾਰਨ ਇੱਕਠੇ ਹੋਏ ਲੋਕਾਂ ਦੇ ਦਿਲਾਂ ਦੀ ਧੜਕਣ ਤੇਜ਼ ਹੁੰਦੀ ਗਈ ਕਿਉਂਕਿ ਇਸ ਗੱਡੀ ਦਾ ਕਿਸੇ ਵੇਲੇ ਵੀ ਬਲਾਸਟ ਹੋ ਸਕਦਾ ਸੀ ਅਤੇ ਆਹਮੋ-ਸਾਹਮਣੇ ਦੋਵੇਂ ਪੰਪਾਂ 'ਤੇ ਵੱਡੀ ਅਣਹੋਣੀ ਵਾਪਰ ਸਕਦੀ ਸੀ। ਇਸ ਦੌਰਾਨ ਸੰਗਰੂਰ, ਬਰਨਾਲਾ ਅਤੇ ਸੁਨਾਮ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਗੱਡੀਆ ਨੇ ਭਾਰੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਾਰੇ ਅਦਾਰੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News