2000 ਰੁਪਏ ਪਿੱਛੇ ਛਿੜਿਆ ਵਿਵਾਦ, ਗੁਰਦੁਆਰੇ ਦੇ ਸੇਵਾਦਾਰ ਵੱਲੋਂ ਪਾਠੀ ਦਾ ਖੰਜਰ ਮਾਰ ਕਤਲ
Monday, May 27, 2024 - 11:14 AM (IST)
ਤਰਨਤਾਰਨ (ਰਮਨ)- ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲਗਾਈਆਂ ਡਿਊਟੀਆਂ ਸਬੰਧੀ ਬਣਦੇ ਰੁਪਏ ਲੈਣ ਦੌਰਾਨ ਨਾਬਾਲਿਗ ਪਾਠੀ ਸਿੰਘ ਦਾ ਗੁਰਦੁਆਰਾ ਦੇ ਸੇਵਾਦਾਰ ਵੱਲੋਂ ਖੰਜ਼ਰ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ’ਚ ਵੱਡੀ ਵਾਰਦਾਤ, ਆੜ੍ਹਤੀ ਨੇ ਟਰੱਕ ਡਰਾਈਵਰ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ
ਪੁਲਸ ਨੂੰ ਦਿੱਤੇ ਬਿਆਨਾਂ ’ਚ ਜਸ਼ਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਬਾਸੀ ਵਰਪਾਲ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਸ੍ਰੀ ਅਖੰਡ ਪਾਠ ਸਾਹਿਬ ਕਰਦਾ ਹੈ ਅਤੇ ਉਸਦਾ ਛੋਟਾ ਭਰਾ ਮਨਪ੍ਰੀਤ ਸਿੰਘ ਉਰਫ ਮੰਨੂ (16) ਪੁੱਤਰ ਰਣਜੀਤ ਸਿੰਘ ਵੀ ਉਸਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਕਰਦਾ ਹੈ। ਜਸ਼ਨਦੀਪ ਸਿੰਘ ਨੇ ਦੱਸਿਆ ਕਿ ਉਹ ਸ਼ੁਭਕਰਨ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਗੁਰੂਵਾਲੀ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਜੋ ਹੁਣ ਆਪਣੇ ਪਰਿਵਾਰ ਸਣੇ ਗੁਰਦੁਆਰਾ ਬਾਬਾ ਅਸ਼ਰਾ ਸਿੰਘ ਮੇਨ ਰੋਡ ਅੰਮ੍ਰਿਤਸਰ ਤਰਨਤਾਰਨ ਵਿਖੇ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਕਰਦਾ ਹੈ। ਸ਼ੁਭਕਰਨ ਸਿੰਘ ਜੋ ਉਕਤ ਗੁਰਦੁਆਰਾ ਸਾਹਿਬ ਨਜ਼ਦੀਕ ਸ਼ਰਦਾਈ ਦੀ ਦੁਕਾਨ ਵੀ ਲਗਾਉਂਦਾ ਹੈ। ਜਸ਼ਨਦੀਪ ਸਿੰਘ ਨੇ ਦੱਸਿਆ ਕਿ ਉਸਨੇ ਸ਼ੁਭਕਰਨ ਸਿੰਘ ਪਾਸੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲਗਾਈਆਂ ਹੋਈਆਂ ਡਿਊਟੀਆਂ ਦੇ ਸਬੰਧੀ 2 ਹਜ਼ਾਰ ਰੁਪਏ ਦੀ ਰਕਮ ਲੈਣੀ ਸੀ। ਜਿਸ ਸਬੰਧੀ ਉਹ ਆਪਣੇ ਭਰਾ ਮਨਪ੍ਰੀਤ ਸਿੰਘ ਉਰਫ ਮੰਨੂ ਅਤੇ ਦੋਸਤ ਚਮਕੌਰ ਸਿੰਘ ਸਮੇਤ ਸ਼ੁਭਕਰਨ ਸਿੰਘ ਦੀ ਸ਼ਰਦਾਈ ਵਾਲੀ ਦੁਕਾਨ ਵਿਖੇ ਕਰੀਬ 4 ਵਜੇ ਪੁੱਜੇ ਸਨ।
ਇਹ ਵੀ ਪੜ੍ਹੋ- ਪਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੈਬਸਾਈਟਾਂ ਲਈ ਪਤਨੀ ਦੀ ਅਸ਼ਲੀਲ ਵੀਡੀਓ ਕਰਦਾ ਸੀ ਵਾਇਰਲ
ਇਸ ਦੌਰਾਨ ਜਦੋਂ ਸ਼ੁਭਕਰਨ ਸਿੰਘ ਪਾਸੋਂ ਉਕਤ ਰਕਮ ਮੰਗੀ ਗਈ ਤਾਂ ਉਸ ਨੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਚੱਲਦਿਆਂ ਸ਼ੁਭਕਰਨ ਸਿੰਘ ਨੇ ਸ਼ਰਦਾਈ ਵਾਲਾ ਡੰਡਾ ਉਸ ਉੱਪਰ ਮਾਰਨ ਦੀ ਕੋਸ਼ਿਸ਼ ਕੀਤੀ ਜੋ ਉਹ ਜ਼ਮੀਨ ਉਪਰ ਬੈਠ ਗਿਆ। ਇਸ ਹਮਲੇ ਨੂੰ ਵੇਖਦੇ ਹੋਏ ਜਦੋਂ ਉਸ ਦਾ ਭਰਾ ਮਨਪ੍ਰੀਤ ਸਿੰਘ ਅੱਗੇ ਆਇਆ ਤਾਂ ਸ਼ੁਭਕਰਨ ਸਿੰਘ ਨੇ ਆਪਣੇ ਲੱਕ ਉਪਰ ਬੰਨ੍ਹੇ ਹੋਏ ਖੰਜ਼ਰ ਨਾਲ ਉਸ ਉੱਪਰ ਵਾਰ ਕਰ ਦਿੱਤਾ, ਜੋ ਉਸਦੇ ਛਾਤੀ ਦੇ ਖੱਬੇ ਪਾਸੇ ਜਾ ਵੱਜਾ ਅਤੇ ਉਹ ਜ਼ਮੀਨ ਉਪਰ ਡਿੱਗ ਪਿਆ। ਇਸ ਹਮਲੇ ਨੂੰ ਅੰਜ਼ਾਮ ਦੇਣ ਤੋਂ ਬਾਅਦ ਸ਼ੁਭਕਰਨ ਸਿੰਘ ਖੰਜ਼ਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਹਾਲਤ ਵਿਚ ਜ਼ਖਮੀ ਮਨਪ੍ਰੀਤ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈਂਦੇ ਹੋਏ ਮੁਲਜ਼ਮ ਸ਼ੁਭਕਰਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਖੁਸ਼ੀਆਂ ਵਿਚਾਲੇ ਪਏ ਵੈਣ, ਵਿਦੇਸ਼ ਜਾਣ ਤੋਂ ਇਕ ਦਿਨ ਪਹਿਲਾਂ ਨੌਜਵਾਨ ਪੁੱਤ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8