ਹਰਿਆਣਾ ''ਚ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ, ਡੰਡਿਆਂ ਨਾਲ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

05/30/2024 2:10:29 PM

ਰੇਵਾੜੀ- ਹਰਿਆਣਾ 'ਚ ਕ੍ਰਾਈਮ ਦਾ ਗਰਾਫ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਰੇਵਾੜੀ ਸ਼ਹਿਰ ਤੋਂ ਸਾਹਮਣੇ ਆਇਆ ਹੈ, ਇੱਥੇ ਦੋ ਭੈਣਾਂ ਦੇ ਇਕਲੌਤੇ ਭਰਾ 'ਤੇ ਡੰਡਿਆਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਦੋਸ਼ੀਆਂ ਨੇ ਨੌਜਵਾਨ ਨੂੰ ਲਹੂ-ਲੁਹਾਣ ਹਾਲਤ ਵਿਚ ਰੇਲਵੇ ਲਾਈਨ ਕੋਲ ਸੁੱਟ ਦਿੱਤਾ। ਝੁੱਗੀਆਂ-ਝੌਂਪੜੀਆਂ ਵਿਚ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਉਸ ਨੂੰ ਟਰਾਮਾ ਸੈਂਟਰ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਮਾਮਲੇ ਦੀ ਕਾਰਵਾਈ ਵਿਚ ਜੁੱਟੀ ਹੋਈ ਹੈ। ਜਾਣਕਾਰੀ ਮੁਤਾਬਕ ਰੇਵਾੜੀ ਦੇ ਮੁਹੱਲਾ ਭਜਨ ਦਾ ਬਾਗ ਵਾਸੀ ਲੋਕੇਸ਼ ਉਰਫ਼ ਲੱਕੀ ਨੂੰ ਬੁੱਧਵਾਰ ਦੇਰ ਰਾਤ ਸੰਨੀ ਨਾਂ ਦਾ ਨੌਜਵਾਨ ਆਪਣੇ ਨਾਲ ਲੈ ਕੇ ਗਿਆ ਸੀ। ਲੋਕੇਸ਼ ਆਪਣੀ ਸਕੂਟੀ ਲੈ ਕੇ ਘਰੋਂ ਨਿਕਲਿਆ ਸੀ ਪਰ ਉਸ ਤੋਂ ਬਾਅਦ ਵਾਪਸ ਨਹੀਂ ਪਰਤਿਆ। ਪਰਿਵਾਰ ਦੇ ਲੋਕਾਂ ਨੇ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। 

ਮ੍ਰਿਤਕ ਦੇ ਪਿਤਾ ਯਸ਼ਪਾਲ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 8 ਵਜੇ ਸੰਨੀ ਨਾਂ ਦਾ ਨੌਜਵਾਨ ਫਿਰ ਤੋਂ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਲੋਕੇਸ਼ ਦੀ ਸਕੂਟੀ ਬਾਹਰ ਖੜ੍ਹਾ ਕਰ ਕੇ ਕਿਹਾ ਕਿ ਲੋਕੇਸ਼ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਹੈ। ਉਸ ਦੇ ਸਿਰ 'ਚ ਸੱਟ ਲੱਗੀ ਹੋਈ ਹੈ, ਇੰਨਾ ਸੁਣਦੇ ਹੀ ਲੋਕੇਸ਼ ਦੀ ਮਾਂ ਅਤੇ ਤਾਇਆ ਦੋਵੇਂ ਪ੍ਰਾਈਵੇਟ ਹਸਪਤਾਲ ਪਹੁੰਚੇ ਪਰ ਉੱਥੋਂ ਉਨ੍ਹਾਂ ਨੂੰ ਟਰਾਮਾ ਸੈਂਟਰ ਭੇਜ ਦਿੱਤਾ ਗਿਆ। ਟਰਾਮਾ ਸੈਂਟਰ ਪਹੁੰਚਣ ਮਗਰੋਂ ਪਤਾ ਲੱਗਾ ਕਿ ਲੋਕੇਸ਼ ਦੀ ਮੌਤ ਹੋ ਚੁੱਕੀ ਹੈ। ਯਸ਼ਪਾਲ ਮੁਤਾਬਕ ਉਸ ਦੇ ਪੁੱਤਰ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਕਾਫੀ ਸੱਟਾਂ ਮਾਰੀਆਂ ਗਈਆਂ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਕ ਹਫ਼ਤੇ ਪਹਿਲਾਂ ਕਿਸੇ ਨਾਲ ਉਨ੍ਹਾਂ ਦੇ ਪੁੱਤਰ ਦਾ ਝਗੜਾ ਹੋਇਆ ਸੀ। ਇਸ ਕਾਰਨ ਦੋਸ਼ੀਆਂ ਨੇ ਉਸ ਦਾ ਕਤਲ ਕਰ ਦਿੱਤਾ। 


Tanu

Content Editor

Related News