30 ਲੱਖ ਲਾ ਵਿਦੇਸ਼ ਗਏ 70 ਪੰਜਾਬੀ ਨੌਜਵਾਨਾਂ ਨੂੰ ਰੂਸ ਨੇ ਜ਼ਬਰਨ ਜੰਗ 'ਚ ਧੱਕਿਆ

06/21/2024 3:12:11 PM

ਚੰਡੀਗੜ੍ਹ- ਪੰਜਾਬ ਦੇ 70 ਨੌਜਵਾਨ ਸੈਰ ਸਪਾਟੇ ਦੇ ਵੀਜ਼ੇ 'ਤੇ ਰੂਸ ਗਏ ਤਾਂ ਨੌਕਰੀਆਂ ਦੀ ਭਾਲ 'ਚ ਸਨ ਪਰ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਉਸ ਸਮੇਂ ਡਿੱਗ ਪਿਆ ਜਦੋਂ ਉਨ੍ਹਾਂ ਨੂੰ ਜੇਲ੍ਹ 'ਚ ਸੁੱਟੇ ਜਾਣ ਦੀ ਧਮਕੀ ਦੇ ਕੇ ਫ਼ੌਜ 'ਚ ਜ਼ਬਰਦਸਤੀ ਭਰਤੀ ਕਰ ਲਿਆ ਗਿਆ | ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਤੇਜਪਾਲ ਸਿੰਘ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ। ਉਸਦੇ ਪਰਿਵਾਰ ਨੂੰ ਕੀ ਪਤਾ ਸੀ ਕਿ ਉਸਦਾ ਸੁਪਨਾ ਰੂਸ ਵਿੱਚ ਪੂਰਾ ਹੋ ਜਾਵੇਗਾ ਪਰ ਉਹ ਕਦੇ ਘਰ ਨਹੀਂ ਪਰਤੇਗਾ। ਵਿਦੇਸ਼ ਮੰਤਰਾਲੇ ਮੁਤਾਬਕ ਰੂਸ 'ਚ 200 ਭਾਰਤੀ ਨੌਜਵਾਨ ਆਪਣੇ ਵਤਨ ਪਰਤਣ ਦੀ ਉਡੀਕ ਕਰ ਰਹੇ ਹਨ। ਸੂਤਰਾਂ ਅਨੁਸਾਰ ਇਨ੍ਹਾਂ ਵਿੱਚੋਂ 70 ਤੋਂ ਵੱਧ ਪੰਜਾਬ ਦੇ ਹਨ। ਇਨ੍ਹਾਂ ਵਿੱਚੋਂ 19 ਦੇ ਕਰੀਬ ਨੌਜਵਾਨਾਂ ਨੇ ਅੱਗੇ ਆ ਕੇ ਮਦਦ ਦੀ ਅਪੀਲ ਕੀਤੀ ਹੈ। ਹੁਸ਼ਿਆਰਪੁਰ ਦੇ ਰਹਿਣ ਵਾਲੇ 7 ਲੋਕਾਂ ਦੀਆਂ ਸ਼ਿਕਾਇਤਾਂ ਕੇਂਦਰ ਅਤੇ ਸੂਬਾ ਸਰਕਾਰ ਤੱਕ ਪਹੁੰਚ ਗਈਆਂ ਹਨ। ਇਨ੍ਹਾਂ ਸਬੰਧਤ ਵਿਅਕਤੀਆਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪਾਈ ਸੀ, ਜਿਸ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਨਗਰ ਨਿਗਮ ਦੀ ਮੀਟਿੰਗ ’ਚ ਪਹੁੰਚੇ ਮੰਤਰੀ ਧਾਲੀਵਾਲ, ਅਧਿਕਾਰੀਆਂ ਨੂੰ ਪਾਈ ਝਾੜ, ਦਿੱਤਾ 10 ਦਿਨ ਦਾ ਅਲਟੀਮੇਟਮ

ਭੁਲੱਥ ਦੇ ਟਰੈਵਲ ਏਜੰਟ ਨੇ ਪਹਿਲਾਂ ਗੁਰਾਇਆ ਦੇ 5 ਨੌਜਵਾਨਾਂ ਨੂੰ  ਇਟਲੀ ਭੇਜਣ ਲਈ ਪਹਿਲਾਂ ਅਰਮੇਨੀਆ ਭੇਜਿਆ ਅਤੇ ਫਿਰ ਉਥੋਂ ਰੂਸ ਭੇਜਿਆ। ਸੁਰੱਖਿਆ ਦੀ ਨੌਕਰੀ ਦੇ ਨਾਂ 'ਤੇ ਗੁਰਾਇਆ ਦੇ ਅਪਾਹਜ ਮਨਦੀਪ ਨੂੰ ਰਸ਼ੀਅਨ ਆਰਮੀ 'ਚ ਭਰਤੀ ਕੀਤਾ ਗਿਆ, ਹੋਰ 4 ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਏਜੰਟ ਨਾਲ ਗੱਲ ਕਰਕੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ। ਇਸ ਦੇ ਨਾਲ ਹੀ 6 ਮਹੀਨੇ ਪਹਿਲਾਂ ਟੂਰਿਸਟ ਵੀਜ਼ੇ 'ਤੇ ਰੂਸ ਗਏ ਬਲਾਚੌਰ ਦੇ ਨਰਾਇਣ ਨੂੰ ਉਥੋਂ ਦੀ ਫੌਜ 'ਚ ਭਰਤੀ ਹੋਏ 5 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਜਦੋਂ ਵੀ ਨਰਾਇਣ ਨੂੰ ਮੌਕਾ ਮਿਲਦਾ ਹੈ, ਉਹ ਕਿਸੇ ਨਾ ਕਿਸੇ ਥਾਂ ਤੋਂ ਵਾਇਸ ਮੈਸੇਜ ਜਾਂ ਕਾਲ ਕਰਦਾ ਹੈ, ਪਰ ਪਰਿਵਾਰ ਦਾ ਉਸ ਨਾਲ ਕੋਈ ਸਿੱਧਾ ਸੰਪਰਕ ਨਹੀਂ ਹੁੰਦਾ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਹੈਦਰਾਬਾਦ ਦਾ ਨੌਜਵਾਨ ਪੰਜਾਬੀ ਏਜੰਟ ਨੇ ਫਸਾਇਆ

ਹੈਦਰਾਬਾਦ ਦੇ ਇਮਰਾਨ ਨੇ ਦੱਸਿਆ ਕਿ ਉਸ ਦਾ ਭਰਾ ਮੁਹੰਮਦ ਅਫਸਾਨ ‘ਬਾਬਾ ਬਲਾਗ’ (ਯੂਟਿਊਬ ਚੈਨਲ) ਰਾਹੀਂ 9 ਨਵੰਬਰ 23 ਨੂੰ ਰੂਸ ਗਿਆ ਸੀ। ਉਹ ਏਜੰਟਾਂ ਰਮੇਸ਼, ਨਾਜ਼ਿਲ, ਮੋਇਨ ਅਤੇ ਖੁਸ਼ਪ੍ਰੀਤ ਦੇ ਸੰਪਰਕ ਵਿੱਚ ਸੀ। ਰਮੇਸ਼ ਅਤੇ ਨਾਜ਼ਿਲ ਚੇਨਈ ਦੇ ਰਹਿਣ ਵਾਲੇ ਹਨ, ਜਦਕਿ ਖੁਸ਼ਪ੍ਰੀਤ ਪੰਜਾਬ ਦੇ ਰਹਿਣ ਵਾਲੇ ਹਨ। ਅਸਫਾਨ ਨੂੰ ਰੂਸੀ ਫੌਜਾਂ ਦੁਆਰਾ ਯੂਕਰੇਨ ਨਾਲ ਜੰਗ ਵਿੱਚ ਸੁੱਟ ਦਿੱਤਾ ਗਿਆ ਸੀ, ਜਿੱਥੇ ਮਾਰਚ ਵਿੱਚ ਉਸਦੀ ਮੌਤ ਹੋ ਗਈ ਸੀ।

ਦੱਸ ਦੇਈਏ ਕਿ 200 ਤੋਂ ਵੱਧ ਭਾਰਤੀਆਂ ਨੂੰ ਰੂਸ ਨੇ ਜ਼ਬਰਦਸਤੀ ਫੌਜ ਵਿੱਚ ਭਰਤੀ ਕੀਤਾ ਅਤੇ ਉਨ੍ਹਾਂ ਨੂੰ ਯੂਕਰੇਨ ਜੰਗ 'ਚ ਉਤਾਰਿਆ। 70 ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਟੂਰਿਸਟ ਵੀਜ਼ੇ 'ਤੇ ਗਏ ਹੋਏ ਸਨ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News