ਈਂਧਣ ਸਪਲਾਈ ਬੇੜੇ ਅਤੇ ਕਿਸ਼ਤੀ ਦੀ ਟੱਕਰ ਨਾਲ ਸਮੁੰਦਰ 'ਚ ਫੈਲਿਆ ਤੇਲ, ਖ਼ਤਰੇ 'ਚ ਸਮੁੰਦਰੀ ਜੀਵ
Sunday, Jun 16, 2024 - 12:58 PM (IST)
ਕੁਆਲਾਲੰਪੁਰ (ਏਜੰਸੀ)- ਸਿੰਗਾਪੁਰ ਦੇ ਦੱਖਣੀ ਤੱਟ 'ਤੇ ਇਕ ਵੱਡੀ ਕਿਸ਼ਤੀ ਦੇ ਈਂਧਣ ਸਪਲਾਈ ਬੇੜੇ ਨਾਲ ਟਕਰਾਉਣ ਕਾਰਨ ਫੈਲੇ ਤੇਲ ਨੂੰ ਸਾਫ਼ ਕਰਨ ਦਾ ਕੰਮ ਐਤਵਾਰ ਨੂੰ ਵੀ ਜਾਰੀ ਰਿਹਾ। ਤੇਲ ਫੈਲਣ ਨਾਲ ਲੋਕਪ੍ਰਿਯ ਰਿਜ਼ੋਰਟ ਟਾਪੂ ਸੇਂਟੋਸਾ ਸਮੇਤ ਦੱਖਣੀ ਤੱਟਰੇਖਾ ਦਾ ਕੁਝ ਹਿੱਸਾ ਕਾਲਾ ਪੈ ਗਿਆ ਹੈ ਅਤੇ ਇਸ ਨਾਲ ਸਮੁੰਦਰੀ ਜੀਵਾਂ ਲਈ ਵੀ ਖ਼ਤਰਾ ਪੈਦਾ ਹੋ ਗਿਆ ਹੈ। ਨੀਦਰਲੈਂਡ ਦੇ ਝੰਡੇ ਵਾਲੀ ਇਕ ਵੱਡੀ ਕਿਸ਼ਤੀ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਈਂਧਣ ਸਪਲਾਈ ਬੇੜੇ 'ਮਰੀਨ ਆਨਰ' ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਮਰੀਨ ਆਨਰ ਦਾ ਮਾਲਵਾਹਕ ਟੈਂਕ ਨੁਕਸਾਨਿਆ ਗਿਆ ਅਤੇ ਤੇਲ ਸਮੁੰਦਰ 'ਚ ਫੈਲ ਗਿਆ।
ਸਿੰਗਾਪੁਰ ਦੇ ਸਮੁੰਦਰੀ ਅਤੇ ਬੰਦਰਗਾਹ ਅਥਾਰਟੀ ਨੇ ਸ਼ਨੀਵਾਰ ਦੇਰ ਰਾਤ ਇਕ ਬਿਆਨ 'ਚ ਕਿਹਾ ਕਿ ਜਹਾਜ਼ ਤੋਂ ਰੇਲ ਲੀਕ ਨੂੰ ਰੋਕ ਦਿੱਤਾ ਗਿਆ ਹੈ ਅਤੇ ਨੁਕਸਾਨੇ ਟੈਂਕਰ ਤੋਂ ਨਿਕਲੇ ਤੇਲ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਇਸ ਨੇ ਦੱਸਿਆ ਕਿ ਸਮੁੰਦਰੀ ਲਹਿਰਾਂ ਉੱਠਣ ਕਾਰਨ ਤੇਲ ਸੇਂਟੋਸਾ ਅਤੇ ਹੋਰ ਦੱਖਣੀ ਟਾਪੂਆਂ ਤੱਕ ਫੈਲ ਗਿਆ ਹੈ। ਸੇਂਟੋਸਾ 'ਚ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ ਅਤੇ ਇੱਥੇ ਸਿੰਗਾਪੁਰ ਦੇ 2 ਕਸੀਨੋ 'ਚੋਂ ਇਕ ਗੋਲਫ਼ ਕੋਰਸ ਅਤੇ ਦੱਖਣ-ਪੂਰਬ ਏਸ਼ੀਆ ਦਾ ਇਕਮਾਤਰ ਯੂਨੀਵਰਸਲ ਸਟੂਡੀਓ ਥੀਮ ਪਾਰਕ ਹੈ। ਐਤਵਾਰ ਨੂੰ ਮਜ਼ਦੂਰ ਸੇਂਟੋਸਾ ਦੇ ਖ਼ਾਲੀ ਸਮੁੰਦਰ ਕਿਨਾਰੇ ਦੀ ਸਾਫ਼-ਸਫ਼ਾਈ 'ਚ ਜੁਟੇ ਰਹੇ। ਅਧਿਕਾਰੀਆਂ ਨੇ ਇਸ ਕੰਮ ਲਈ 18 ਕਿਸ਼ਤੀਆਂ ਤਾਇਨਾਤ ਕੀਤੀਆਂ ਹਨ ਅਤੇ ਤੇਲ ਲੀਕ ਰੋਕਣ ਲਈ ਲਗਭਗ 1,500 ਮੀਟਰ ਲੰਬੇ 'ਕੰਟੇਨਰ ਬੂਮ' ਸਥਾਪਤ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8