ਮਕਾਨ ''ਤੇ ਕਬਜ਼ਾ ਕਰਨ ਦੇ ਦੋਸ਼ੀ ਜੋੜੇ ਨੂੰ ਕੈਦ

Thursday, Nov 16, 2017 - 12:38 PM (IST)

ਮਕਾਨ ''ਤੇ ਕਬਜ਼ਾ ਕਰਨ ਦੇ ਦੋਸ਼ੀ ਜੋੜੇ ਨੂੰ ਕੈਦ

ਹੁਸ਼ਿਆਰਪੁਰ (ਅਮਰਿੰਦਰ)— ਕਿਰਾਏਦਾਰ ਦੇ ਤੌਰ 'ਤੇ ਰਹਿਣ ਦੌਰਾਨ ਮਕਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ੀ ਜੋੜੇ ਤਰਸੇਮ ਲਾਲ ਪੁੱਤਰ ਦੇਵ ਰਾਜ ਅਤੇ ਉਸ ਦੀ ਪਤਨੀ ਬਿਮਲਾ ਦੇਵੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਏ. ਸੀ. ਜੇ. ਐੱਮ. ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ 1-1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਕੀ ਸੀ ਮਾਮਲਾ? 
ਸ਼ਿਕਾਇਤਕਰਤਾ ਐਡਵੋਕੇਟ ਸੁਰੇਸ਼ ਧੀਰ ਨੇ ਅਦਾਲਤ ਨੂੰ ਦੱਸਿਆ ਕਿ ਕਰੀਬ 25 ਸਾਲ ਪਹਿਲਾਂ ਉਸ ਨੇ ਬਜ਼ੁਰਗਾਂ ਦਾ ਪੁਸ਼ਤੈਨੀ ਮਕਾਨ ਕਿਰਾਏ 'ਤੇ ਦਿੱਤਾ ਸੀ। ਬਾਅਦ 'ਚ ਬਜ਼ੁਰਗਾਂ ਨੇ ਸਾਰੀ ਜਾਇਦਾਦ ਸਾਨੂੰ ਵੇਚ ਦਿੱਤੀ ਅਤੇ ਕਿਰਾਏਦਾਰਾਂ ਨੂੰ ਮਕਾਨ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ। 2 ਕਿਰਾਏਦਾਰ ਮਕਾਨ ਖਾਲੀ ਕਰ ਕੇ ਚਲੇ ਗਏ ਪਰ ਤਰਸੇਮ ਸਿੰਘ ਅਤੇ ਬਿਮਲਾ ਨੇ ਮਕਾਨ ਖਾਲੀ ਨਹੀਂ ਕੀਤਾ। ਜਦੋਂ ਮਕਾਨ ਖਾਲੀ ਕਰਨ ਨੂੰ ਕਿਹਾ ਤਾਂ ਧਮਕੀਆਂ ਦੇਣ ਲੱਗੇ। ਇਸ ਸਬੰਧੀ ਥਾਣਾ ਸਿਟੀ 'ਚ ਸ਼ਿਕਾਇਤ ਵੀ ਦਿੱਤੀ ਪਰ ਕੋਈ ਕਾਰਵਾਈ ਨਾ ਹੋਣ 'ਤੇ ਜਨਵਰੀ 2014 ਨੂੰ ਕੋਰਟ 'ਚ ਧਾਰਾ 119 ਤਹਿਤ ਕੇਸ ਦਰਜ ਕੀਤਾ ਸੀ।


Related News