ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ''ਚ ਆਜ਼ਾਦ ਧੜੇ ਨੇ 8 ਤੇ ਆਮ ਆਦਮੀ ਪਾਰਟੀ ਨੇ 7 ਸੀਟਾਂ ਤੇ ਕੀਤਾ ਕਬਜ਼ਾ
Wednesday, Dec 17, 2025 - 11:12 PM (IST)
ਸੁਲਤਾਨਪੁਰ ਲੋਧੀ, (ਸੁਰਿੰਦਰ ਸਿੰਘ ਸੋਢੀ)- 14 ਦਸੰਬਰ ਨੂੰ ਪੋਲ ਹੋਈਆਂ ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ਦੀਆਂ ਵੋਟਾਂ ਦੀ ਗਿਣਤੀ ਅੱਜ ਬੀਡੀਪੀਓ ਦਫਤਰ ਸੁਲਤਾਨਪੁਰ ਲੋਧੀ ਦੇ ਗਿਣਤੀ ਕੇਂਦਰ ਵਿੱਚ ਹੋਈ। ਇਨ੍ਹਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਆਜ਼ਾਦ ਵਿਧਾਇਕ ਰਾਣਾ ਦੇ ਧੜੇ ਵਿਚਕਾਰ ਰਿਹਾ। ਅੱਜ ਪੰਚਾਇਤ ਸੰਮਤੀ ਦੇ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ 7 ਸੀਟਾਂ ਤੇ ਅਤੇ ਆਜ਼ਾਦ ਵਿਧਾਇਕ ਰਾਣਾ ਧੜਾ 8 ਸੀਟਾਂ 'ਤੇ ਜੇਤੂ ਰਿਹਾ। ਜਦ ਕਿ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਖਾਤਾ ਨਹੀਂ ਖੋਲ੍ਹ ਸਕੇ।
ਪੰਚਾਇਤ ਸੰਮਤੀ ਚੋਣਾਂ ਦੇ ਜੋਨ ਨੰਬਰ ਇੱਕ ਕਮਾਲਪੁਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਰਣਧੀਰ ਸਿੰਘ ਆਪਣੇ ਵਿਰੋਧੀ ਉਮੀਦਵਾਰ ਬਲਬੀਰ ਸਿੰਘ ਤੋਂ 315 ਵੋਟਾਂ ਨਾਲ ਜੇਤੂ ਰਿਹਾ, ਜੋਨ ਨੰਬਰ 2 ਨਸੀਰੇਵਾਲ ਤੋਂ ਆਪ ਦੇ ਉਮੀਦਵਾਰ ਹੁਸ਼ਿਆਰ ਸਿੰਘ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਸ਼ਿੰਗਾਰਾ ਸਿੰਘ ਨੂੰ 261 ਵੋਟਾਂ ਦੇ ਫਰਕ, ਜੋਨ ਨੰਬਰ 3 ਭੌਰ ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 36 ਵੋਟਾਂ ਦੇ ਫਰਕ, ਜੋਨ ਨੰਬਰ 4 ਰਾਮਪੁਰ ਜਗੀਰ ਤੋਂ ਆਜ਼ਾਦ ਉਮੀਦਵਾਰ ਰੀਤੂ ਨੇ 'ਆਪ' ਦੀ ਉਮੀਦਵਾਰ ਮਨਪ੍ਰੀਤ ਕੌਰ ਨੂੰ 152 ਵੋਟਾਂ ਦੇ ਫਰਕ, ਜੋਨ ਨੰਬਰ 5 ਡੱਲਾ ਤੋਂ ਆਪ ਦੇ ਹਰਵਿੰਦਰ ਪਾਲ ਸਿੰਘ ਲਾਲੀ ਨੇ ਆਪਣੇ ਵਿਰੋਧੀ ਉਮੀਦਵਾਰ ਜਰਨੈਲ ਸਿੰਘ ਨੂੰ 551 ਵੋਟਾਂ, ਜੋਨ ਨੰਬਰ 6 ਜੱਬੋਵਾਲ ਤੋਂ ਸਰਬਜੀਤ ਕੌਰ ਆਮ ਆਦਮੀ ਪਾਰਟੀ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਕੁਲਦੀਪ ਕੌਰ ਨੂੰ 61 ਵੋਟਾਂ ਦੇ ਫਰਕ, ਜੋਨ ਨੰਬਰ 7 ਵਾਟਾਂਵਾਲੀ ਖੁਰਦ ਤੋਂ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਨੇ ਵਿਰੋਧੀ ਉਮੀਦਵਾਰ ਦਵਿੰਦਰ ਕੌਰ ਨੂੰ 444 ਵੋਟਾਂ ਦੇ ਫਰਕ, ਜੋਨ ਨੰਬਰ 8 ਕਬੀਰਪੁਰ ਤੋਂ ਸਰਨਦੀਪ ਕੌਰ ਨੇ ਆਦਮੀ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਕੌਰ ਨੂੰ 448 ਵੋਟਾਂ ਦੇ ਫਰਕ, ਜੋਨ ਨੰਬਰ 9 ਫਤੋਵਾਲ ਤੋਂ ਸੁਖਜਿੰਦਰ ਸਿੰਘ ਨੇ ਆਜ਼ਾਦ ਉਮੀਦਵਾਰ ਸੁਖਪਾਲਬੀਰ ਸਿੰਘ ਨੂੰ 230 ਵੋਟਾਂ ਦੇ ਫਰਕ, ਜੋਨ ਨੰਬਰ 10 ਪੰਡੋਰੀ ਜਗੀਰ ਤੋਂ ਆਜ਼ਾਦ ਉਮੀਦਵਾਰ ਵਿਦਿਆ ਰਾਣੀ ਨੇ ਆਮ ਆਦਮੀ ਪਾਰਟੀ ਦੀ ਹਰਪ੍ਰੀਤ ਕੌਰ ਨੂੰ 165 ਵੋਟਾਂ ਦੇ ਫਰਕ, ਜੋਨ ਨੰਬਰ 11 ਪਰਮਜੀਤਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਨੇ ਵਿਰੋਧੀ ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਨੂੰ 34 ਵੋਟਾਂ ਦੇ ਫਰਕ, ਜੋਨ ਨੰਬਰ 12 ਜੈਨਪੁਰ ਤੋਂ ਆਮ ਆਦਮੀ ਪਾਰਟੀ ਦੇ ਸਵਰਨ ਸਿੰਘ ਆਜ਼ਾਦ ਉਮੀਦਵਾਰ ਹਰਜਿੰਦਰ ਸਿੰਘ ਪਾਸੋਂ 227 ਵੋਟਾਂ ਦੇ ਫਰਕ ਅਤੇ ਜੋਨ ਨੰਬਰ 13 ਮੁਕਟ ਰਾਮ ਵਾਲਾ ਤੋਂ ਆਜ਼ਾਦ ਉਮੀਦਵਾਰ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਨੂੰ 581 ਵੋਟਾਂ ਦੇ ਫਰਕ, ਜੋਨ ਮਸੀਤਾਂ ਤੋਂ ਆਜ਼ਾਦ ਉਮੀਦਵਾਰ ਮਨਦੀਪ ਕੌਰ ਨੇ ਆਮ ਆਦਮੀ ਪਾਰਟੀ ਦੀ ਅਮਨਦੀਪ ਕੌਰ ਨੂੰ 162 ਵੋਟਾਂ ਦੇ ਫਰਕ ਅਤੇ ਜੋਨ ਨੰਬਰ 15 ਮੈਰੀਪੁਰ ਤੋਂ ਰਾਣਾ ਧੜੇ ਦੀ ਅਨੁਰੀਤਾ ਨੇ ਆਪਣੇ ਵਿਰੋਧੀ ਉਮੀਦਵਾਰ ਜਸਪਾਲ ਨੂੰ 245 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ।
