ਜਨਤਾ ਕਰਫਿਊ : ਕਿਸੇ ਨੇ ਦੇਖੀ ਮੂਵੀ, ਕਿਸੇ ਨੇ ਟੀ. ਵੀ. ਅਤੇ ਕਿਸੇ ਨੇ ਪਰਿਵਾਰ ਨਾਲ ਬਿਤਾਇਆ ਸਮਾਂ

03/23/2020 10:01:42 AM

ਜਲੰਧਰ (ਸੁਨੀਲ ਧਵਨ) - ਕੋਰੋਨਾ ਵਾਇਰਸ ਨਾਮਕ ਭਿਆਨਕ ਬੀਮਾਰੀ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਐਤਵਾਰ ਵਾਲੇ ਦਿਨ ਪੂਰੇ ਦੇਸ਼ ’ਚ ਜਨਤਾ ਕਰਫਿਊ ਲਾਇਆ ਗਿਆ ਸੀ, ਜਿਸ ਦੌਰਾਨ ਸਿਆਸਤਦਾਨ ਤੋਂ ਲੈ ਕੇ ਉਦਯੋਗ ਜਗਤ ਨਾਲ ਜੁੜੀਆਂ ਹਸਤੀਆਂ ਨੇ ਖੁਦ ਨੂੰ ਘਰ ’ਚ ਲਾਕਡਾਊਨ ਰੱਖਿਆ। ਸ਼ਾਇਦ ਉਨ੍ਹਾਂ ਦੇ ਜੀਵਨ ’ਚ ਅਜਿਹਾ ਸਮਾਂ ਪਹਿਲੀ ਵਾਰ ਆਇਆ ਸੀ, ਜਿਸ ਦੌਰਾਨ ਉਨ੍ਹਾਂ ਨੇ ਖੁਦ ਨੂੰ ਪੂਰਾ ਦਿਨ ਘਰ ’ਚ ਲਾਕਡਾਊਨ ਰੱਖਿਆ। ਇਸ ਸਬੰਧ ’ਚ ਸ਼ਹਿਰ ਦੀਆਂ 5 ਪ੍ਰਮੁੱਖ ਹਸਤੀਆਂ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਦੇ ਵਿਚਾਰ ਇਸ ਤਰ੍ਹਾਂ ਸਨ-

ਪੂਰਾ ਦਿਨ ਕਿਤਾਬਾਂ ਪੜ੍ਹੀਆਂ ਅਤੇ ਘਰ ਦੇ ਹਾਲਾਤ ਦਾ ਜਾਇਜ਼ਾ ਲਿਆ : ਸੰਤੋਖ ਸਿੰਘ 
ਜਲੰਧਰ ਦੇ ਸੰਸਦ ਮੈਂਬਰ ਸੰਤੋਖ ਸਿੰਘ ਨੇ ਅੱਜ ਲਾਕਡਾਊਨ ਦੌਰਾਨ ਪੂਰਾ ਦਿਨ ਘਰ ’ਚ ਹੀ ਬਿਤਾਇਆ। ਉਨ੍ਹਾਂ ਕਿਹਾ ਕਿ ਉਹ ਕੱਲ ਹੀ ਦਿੱਲੀ ਤੋਂ ਜਲੰਧਰ ਆਏ ਸਨ ਅਤੇ ਅੱਜ ਲਾਕਡਾਊਨ ਨੂੰ ਦੇਖਦੇ ਹੋਏ ਉਨ੍ਹਾਂ ਨੇ ਕੋਈ ਵੀ ਪਬਲਿਕ ਮੀਟਿੰਗ ਨਹੀਂ ਕੀਤੀ , ਨਹੀਂ ਤਾਂ ਜਲੰਧਰ ’ਚ ਰਹਿੰਦੇ ਹੋਏ ਉਨ੍ਹਾਂ ਦਾ ਪੂਰਾ ਦਿਨ ਪਬਲਿਕ ਮੀਟਿੰਗਾਂ ’ਚ ਰੁਝਿਆ ਰਹਿੰਦਾ ਸੀ। ਕੋਰੋਨਾ ਵਾਇਰਸ ਨੂੰ ਹਰਾਉਣ ਲਈ ਉਨ੍ਹਾਂ ਖੁਦ ’ਤੇ ਪਾਬੰਦੀਆਂ ਨੂੰ ਲਾਗੂ ਕੀਤਾ ਅਤੇ ਘਰ ’ਚ ਰਹਿੰਦੇ ਹੋਏ ਉਨ੍ਹਾਂ ਨੇ ਕਿਤਾਬਾਂ ਪੜ੍ਹੀਆਂ ਅਤੇ ਘਰ ’ਚ ਹੀ ਬੈਠ ਕੇ ਜਲੰਧਰ ਅਤੇ ਆਲੇ-ਦੁਆਲੇ ਦੇ ਖੇਤਰਾਂ ’ਚ ਹਾਲਾਤ ਦਾ ਜਾਇਜ਼ਾ ਲਿਆ । ਉਨ੍ਹਾਂ ਨੇ ਘਰ ’ਚ ਮਿਲਣ ਆਉਣ ਵਾਲੇ ਲੋਕਾਂ ਨੂੰ ਵੀ ਆਪਣੇ-ਆਪਣੇ ਘਰਾਂ ’ਚ ਲਾਕਡਾਊਨ ਰੱਖਣ ਲਈ ਕਹਿ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੱਲ ਉਹ ਦਿੱਲੀ ਚਲੇ ਜਾਣਗੇ ਪਰ ਦਿੱਲੀ ’ਚ ਵੀ ਲਾਕਡਾਊਨ 31 ਮਾਰਚ ਤੱਕ ਹੋ ਚੁੱਕਾ ਹੈ, ਇਸ ਲਈ 31 ਮਾਰਚ ਤੱਕ ਉਹ ਜਲੰਧਰ ਅਤੇ ਦਿੱਲੀ ’ਚ ਖੁਦ ਨੂੰ ਲਾਕਡਾਊਨ ਘਰ ’ਚ ਹੀ ਰੱਖਣਗੇ। ਉਨ੍ਹਾਂ ਕਿਹਾ ਕਿ ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਅਸੀ ਪਹਿਲਾਂ ਖੁਦ ’ਤੇ ਲਾਕਡਾਊਨ ਦੀਆਂ ਸੀਮਾਵਾਂ ਨੂੰ ਲਾਗੂ ਕਰੀਏ, ਉਦੋਂ ਅਸੀਂ ਦੂਜਿਆਂ ਦੇ ਸਾਹਮਣੇ ਉਦਾਹਰਨ ਪੇਸ਼ ਕਰਾਂਗੇ।

ਪੜ੍ਹੋ ਇਹ ਖਬਰ ਵੀ  -  ਮਾਲਵਾ ’ਚ ਦਿਖਾਈ ਦਿੱਤਾ ‘ਜਨਤਾ ਕਰਫਿਊ’ ਦਾ ਅਸਰ, ਥੰਮ ਗਈ ਜ਼ਿੰਦਗੀ ਦੀ ਰਫ਼ਤਾਰ (ਤਸਵੀਰਾਂ)

ਪੜ੍ਹੋ ਇਹ ਖਬਰ ਵੀ  -  ਮਾਲਵੇ ਦੇ ਲੋਕਾਂ ਨੇ ਥਾਲੀਆਂ, ਤਾਲੀਆਂ ਵਜਾ ਕੋਰੋਨਾ ਵਿਰੁੱਧ ਲੜਣ ਵਾਲਿਆਂ ਦਾ ਕੀਤਾ ਸਵਾਗਤ (ਤਸਵੀਰਾਂ)

ਮੈਡੀਟੇਸ਼ਨ ਅਤੇ ਟੀ. ਵੀ. ਦੇਖ ਕੇ ਸਮਾਂ ਗੁਜ਼ਾਰਿਆ : ਸੁਰੇਸ਼ ਸ਼ਰਮਾ
ਐੱਚ. ਆਰ. ਇੰਟਰਨੈਸ਼ਨਲ ਦੇ ਪ੍ਰਮੁੱਖ ਉਦਯੋਗਪਤੀ ਸੁਰੇਸ਼ ਸ਼ਰਮਾ ਨੇ ਕਿਹਾ ਕਿ ਅੱਜ ਲਾਕਡਾਊਨ ਦੀ ਮਿਆਦ ਦੌਰਾਨ ਫੈਕਟਰੀ ਪੂਰੀ ਤਰ੍ਹਾਂ ਨਾਲ ਬੰਦ ਰਹੀ ਅਤੇ ਉਹ ਪੂਰਾ ਦਿਨ ਘਰ ’ਚ ਹੀ ਪਰਿਵਾਰਕ ਮੈਂਬਰਾਂ ਨਾਲ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਛੁੱਟੀ ਵਾਲੇ ਦਿਨ ਉਹ ਦੋਸਤਾਂ ਨਾਲ ਮੁਲਾਕਾਤ ਕਰਨ ਲਈ ਪਰਿਵਾਰ ਦੇ ਨਾਲ ਜਾਂਦੇ ਸਨ ਜਾਂ ਫਿਰ ਕਿਸੇ ਸਮਾਗਮ ’ਚ ਜਾਂਦੇ ਸਨ ਪਰ ਹੁਣ ਲਾਕਡਾਊਨ ਨੂੰ ਦੇਖਦੇ ਹੋਏ ਅੱਜ ਉਨ੍ਹਾਂ ਨੇ ਘਰ ’ਚ ਹੀ ਰਹਿ ਕੇ ਕੁਝ ਸਮੇਂ ਤੱਕ ਮੈਡੀਟੇਸ਼ਨ ਕੀਤਾ ਅਤੇ ਕੁਝ ਸਮਾਂ ਟੀ. ਵੀ. ਦੇਖ ਕੇ ਬਿਤਾਇਆ।ਉਨ੍ਹਾਂ ਕਿਹਾ ਕਿ ਪੂਰਾ ਦਿਨ ਘਰ ’ਚ ਰਹਿਣ ਦੀ ਆਦਤ ਤਾਂ ਨਹੀਂ ਹੈ ਪਰ ਦੇਸ਼ ’ਚ ਫੈਲੇ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ 31 ਮਾਰਚ ਤੱਕ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੌਰਾਨ ਉਹ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਘਰ ’ਚ ਹੀ ਰਹਿਣਗੇ।

ਪੜ੍ਹੋ ਇਹ ਖਬਰ ਵੀ  - ਦੁਆਬਾ 'ਚ 'ਜਨਤਾ ਕਰਫਿਊ' ਦਾ ਅਸਰ ਸੜਕਾਂ 'ਤੇ ਪਸਰੀ ਸੁੰਨ, ਦੇਖੋ ਤਸਵੀਰਾਂ 

ਪੜ੍ਹੋ ਇਹ ਖਬਰ ਵੀ  - 'ਜਨਤਾ ਕਰਫਿਊ' ਦਾ ਮਾਝੇ 'ਚ ਭਰਪੂਰ ਅਸਰ, ਚਾਰੇ ਪਾਸੇ ਛਾਇਆ ਸੰਨਾਟਾ (ਤਸਵੀਰਾਂ)

40 ਸਾਲਾਂ ’ਚ ਪਹਿਲੀ ਵਾਰ ਘਰ ’ਚ ਲਾਕਡਾਊਨ ਰਿਹਾ : ਰਮੇਸ਼ ਮਿੱਤਲ
ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਨੇ ਕਿਹਾ ਕਿ ਸਰਕਾਰ ਵਲੋਂ ਅੱਜ ਕੀਤੇ ਗਏ ਇਕ ਦਿਨ ਦੇ ਲਾਕਡਾਊਨ ਦੌਰਾਨ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਘਰ ’ਚ ਹੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ 40 ਸਾਲਾਂ ’ਚ ਪਹਿਲੀ ਵਾਰ ਉਹ ਪੂਰਾ ਦਿਨ ਘਰ ’ਚ ਰਹੇ ਹਨ। ਨਹੀਂ ਤਾਂ ਉਹ ਤਾਂ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਕੰਮ ’ਤੇ ਨਿਕਲ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕੁਝ ਸਮਾਂ ਉਨ੍ਹਾਂ ਨੇ ਟੀ. ਵੀ. ਦੇਖਿਆ, ਸਵੇਰੇ, ਦੁਪਹਿਰ ਅਤੇ ਰਾਤ ਨੂੰ ਘਰ ’ਚ ਹੀ ਭੋਜਨ ਲਿਆ, ਨਹੀਂ ਤਾਂ ਉਨ੍ਹਾਂ ਨੂੰ ਐਤਵਾਰ ਵਾਲੇ ਦਿਨ ਕੰਮ ਦੇ ਨਾਲ-ਨਾਲ ਕਈ ਸਮਾਗਮਾਂ ’ਚ ਵੀ ਹਿੱਸਾ ਲੈਣ ਦਾ ਮੌਕਾ ਮਿਲਦਾ ਸੀ।ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ ਉਹ ਪੂਰਾ ਦਿਨ ਘਰ ’ਚ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਇਕ ਅਜਿਹੀ ਮਹਾਮਾਰੀ ਹੈ ਜੋ ਛੂਤ ਤੋਂ ਵੀ ਖਤਰਨਾਕ ਹੈ, ਇਸ ਲਈ ਕੋਰੋਨਾ ਵਾਇਰਸ ਖਿਲਾਫ ਜੰਗ ਜਿੱਤਣ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਨਾਗਰਿਕ ਸਰਕਾਰ ਵਲੋਂ ਜਾਰੀ ਕੀਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ। ਉਨ੍ਹਾਂ ਕਿਹਾ ਕਿ ਇਹ ਵਾਇਰਸ ਇੰਨਾ ਖਤਰਨਾਕ ਹੈ ਕਿ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਟਰਾਂਸਫਰ ਹੁੰਦੇ ਸਮੇਂ ਵੀ ਪਤਾ ਨਹੀਂ ਚੱਲਦਾ।

ਮੁਗਲੇ ਆਜ਼ਮ ਫਿਲਮ ਦੇਖੀ ਅਤੇ ਟੀ. ਵੀ. ’ਤੇ ਸਮਾਚਾਰ ਸੁਣੇ : ਮੇਅਰ ਜਗਦੀਸ਼ ਰਾਜਾ
ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਸਿਆਸਤਦਾਨਾਂ ਦੇ ਜੀਵਨ ’ਚ ਕਦੇ ਹੀ ਅਜਿਹਾ ਸਮਾਂ ਆਇਆ ਹੋਵੇਗਾ ਜਦੋਂ ਉਨ੍ਹਾਂ ਨੂੰ ਪੂਰਾ ਦਿਨ ਘਰ ’ਚ ਬਿਤਾਉਣਾ ਪਿਆ ਹੋਵੇ। ਉਨ੍ਹਾਂ ਕਿਹਾ ਕਿ ਅੱਜ ਲਾਕਡਾਊਨ ਦੇ ਐਲਾਨ ਨੂੰ ਦੇਖਦੇ ਹੋਏ ਉਹ ਵੀ ਪੂਰਾ ਦਿਨ ਘਰ ’ਚ ਹੀ ਰਹੇ ਅਤੇ ਸਵੇਰੇ ਉਨ੍ਹਾਂ ਨੇ ਕਾਰਪੋਰੇਸ਼ਨ ਦੀਆਂ ਕੁਝ ਫਾਈਲਾਂ ਦੀ ਡਾਕ ਨੂੰ ਕੱਢਿਆ ਅਤੇ ਕੁਝ ਸਮਾਂ ਟੀ. ਵੀ. ’ਤੇ ਸਮਾਚਾਰ ਸੁਣ ਕੇ ਬਿਤਾਇਆ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਉਨ੍ਹਾਂ ਨੇ ਅਪਣੀ ਮਨਪਸੰਦ ਫਿਲਮ ਮੁਗਲ-ਏ-ਆਜ਼ਮ ਦੇਖੀ ਕਿਉਂਕਿ ਉਹ ਆਪਣੇ ’ਤੇ ਵੀ ਪ੍ਰਤੀਬੰਧਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਪੱਖ ’ਚ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਪਹਿਲਾਂ ਨਾਗਰਿਕ ਹੋਣ ਦੇ ਕਾਰਨ ਉਨ੍ਹਾਂ ਨੇ ਹੋਰ ਲੋਕਾਂ ਦੇ ਸਾਹਮਣੇ ਆਪਣਾ ਉਦਾਹਰਨ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਜੰਗ ਜਿੱਤਣੀ ਹੈ ਅਤੇ ਇਹ ਉਦੋਂ ਸੰਭਵ ਹੋਵੇਗਾ ਜਦੋਂ ਅਸੀਂ ਸਾਰੇ ਮਿਲ ਕੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ। ਉਨ੍ਹਾਂ ਨੇ ਕੱਲ ਹੀ ਫੈਸਲਾ ਲੈ ਲਿਆ ਸੀ ਕਿ ਉਹ ਲਾਕਡਾਊਨ ਦੀ ਮਿਆਦ ਦੇ ਦੌਰਾਨ ਘਰ ਤੋਂ ਬਾਹਰ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਕੱਲ ਉਹ ਕੁਝ ਸਮੇਂ ਲਈ ਕਾਰਪੋਰੇਸ਼ਨ ਆਪਣੇ ਦਫ਼ਤਰ ’ਚ ਜਾਣਗੇ ਅਤੇ ਸ਼ਹਿਰ ’ਚ ਸਪ੍ਰੇ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਸਪ੍ਰੇਅ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਫਿਰ ਵੀ ਸਪ੍ਰੇਅ ਕਰਵਾਉਣਾ ਜ਼ਰੂਰੀ ਹੈ, ਜਿਸ ਦੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ।

ਘਰ ’ਚ ਰਹਿ ਕੇ ਪਰਿਵਾਰ ਅਤੇ ਬੱਚਿਆਂ ਨਾਲ ਸਮਾਂ ਬਿਤਾਇਆ : ਰਜਿੰਦਰ ਬੇਰੀ 
ਵਿਧਾਇਕ ਰਜਿੰਦਰ ਬੇਰੀ ਨੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਦੇਸ਼ ਭਰ ’ਚ ਹੋਏ ਲਾਕਡਾਊਨ ਦੌਰਾਨ ਖੁਦ ਨੂੰ ਆਪਣੇ ਘਰ ਤੱਕ ਸੀਮਿਤ ਰੱਖਿਆ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਜਿਸ ਤਰ੍ਹਾਂ ਨਾਲ ਵਧ ਰਿਹਾ ਹੈ ਉਸ ਨੂੰ ਦੇਖਦੇ ਹੋਏ ਪਬਲਿਕ ਮੀਟਿੰਗਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ, ਇਸ ਲਈ ਅੱਜ ਉਨ੍ਹਾਂ ਨੇ ਪੂਰਾ ਸਮਾਂ ਘਰ ’ਚ ਰਹਿ ਕੇ ਪਰਿਵਾਰ ਅਤੇ ਬੱਚਿਆਂ ਦੇ ਨਾਲ ਬਿਤਾਇਆ। ਉਨ੍ਹਾਂ ਕਿਹਾ ਕਿ ਜਨਤਕ ਸਮਾਗਮ ਤਾਂ ਪਹਿਲਾਂ ਹੀ ਰੱਦ ਹੋ ਚੁੱਕੇ ਹਨ ਅਤੇ ਘਰ ’ਚ ਮਿਲਣ ਲਈ ਆਉਣ ਵਾਲੇ ਲੋਕ ਵੀ ਹੁਣ ਖੁਦ ਨੂੰ ਆਪਣੇ ਘਰਾਂ ਤੱਕ ਸੀਮਿਤ ਰੱਖ ਰਹੇ ਹਨ, ਇਸ ਲਈ ਇਸ ਸਮੇਂ ’ਚ ਖੁਦ ਨੂੰ ਪਬਲਿਕ ਤੋਂ ਦੂਰ ਰੱਖਣਾ ਸਾਰਿਆਂ ਦੇ ਹਿੱਤ ’ਚ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਨੇ 31 ਮਾਰਚ ਤੱਕ ਲਾਕਡਾਊਨ ਦਾ ਐਲਾਨ ਕੀਤਾ ਹੈ ਅਤੇ ਇਸ ਦੌਰਾਨ ਉਹ ਜਨ ਪ੍ਰਤੀਨਿਧੀ ਹੋਣ ਕਾਰਨ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਰਹਿਣਗੇ।
 


rajwinder kaur

Content Editor

Related News