ਲੁਧਿਆਣਾ : ਬਿਨਾਂ ਟੈਸਟ ਦੇ ਘੁੰਮ ਰਹੇ ਹਜ਼ਾਰਾਂ ਕੋਰੋਨਾ ਮਰੀਜ਼, ''ਕਮਿਊਨਿਟੀ ਸਪਰੈੱਡ'' ਦਾ ਖ਼ਤਰਾ

Sunday, Aug 16, 2020 - 01:56 PM (IST)

ਲੁਧਿਆਣਾ : ਬਿਨਾਂ ਟੈਸਟ ਦੇ ਘੁੰਮ ਰਹੇ ਹਜ਼ਾਰਾਂ ਕੋਰੋਨਾ ਮਰੀਜ਼, ''ਕਮਿਊਨਿਟੀ ਸਪਰੈੱਡ'' ਦਾ ਖ਼ਤਰਾ

ਲੁਧਿਆਣਾ (ਸਹਿਗਲ) : ਇਕਾਂਤਵਾਸ ਜਾਂ ਹਸਪਤਾਲ ’ਚ ਦਾਖ਼ਲ ਹੋਣ ਦੇ ਡਰੋਂ ਕੋਵਿਡ-19 ਦੇ ਲੱਛਣਾਂ ਵਾਲੇ ਵੱਡੀ ਗਿਣਤੀ 'ਚ ਮਰੀਜ਼ ਹੁਣ ਬਿਨਾਂ ਟੈਸਟ ਕਰਵਾਏ ਘਰ 'ਚ ਰਹਿ ਕੇ ਦਵਾਈ ਖਾ ਰਹੇ ਹਨ ਅਤੇ ਇਕ ਅੰਦਾਜ਼ੇ ਮੁਤਾਬਕ 10 ਹਜ਼ਾਰ ਦੇ ਕਰੀਬ ਅਜਿਹੇ ਮਰੀਜ਼ ਹਨ, ਜਿਨ੍ਹਾਂ ਨੇ ਆਪਣਾ ਟੈਸਟ ਨਹੀਂ ਕਰਵਾਇਆ ਪਰ ਡਾਕਟਰ ਤੋਂ ਵਾਇਰਲ ਦੀ ਦਵਾਈ ਲੈ ਕੇ ਖਾ ਰਹੇ ਹਨ। ਅਜਿਹੇ ’ਚ ਕਮਿਊਨਿਟੀ ’ਚ ਕੋਰੋਨਾ ਵਾਇਰਸ ਫੈਲਣ ਦਾ ਪੱਕਾ ਖਤਰਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਜੂਆ ਖੇਡ ਰਹੇ ਜੁਆਰੀਆਂ 'ਤੇ ਪੈ ਗਿਆ ਵੱਡਾ ਡਾਕਾ, ਬਦਮਾਸ਼ਾਂ ਨੇ ਥੱਪੜਾਂ ਨਾਲ ਲਾਲ ਕੀਤੇ ਮੂੰਹ

ਹਾਲਾਂਕਿ ਸਿਹਤ ਮਹਿਕਮੇ ਨੂੰ ਇਸ ਦਾ ਅੰਦੇਸ਼ਾ ਹੈ, ਜਿਸ ਕਾਰਨ ਸਿਵਲ ਸਰਜਨ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਸਾਹਮਣੇ ਆ ਕੇ ਆਪਣੇ ਟੈਸਟ ਕਰਵਾਉਣ। ਸ਼ਹਿਰ ਦੇ ਕੁੱਝ ਡਾਕਟਰਾਂ ਨੇ ਵੀ ਇਹ ਮੰਨਿਆ ਹੈ ਕਿ ਉਨ੍ਹਾਂ ਦੇ ਕੋਲ ਵਾਇਰਲ ਦੇ ਮਰੀਜ਼ ਆਉਂਦੇ ਹਨ ਜਾਂ ਸੰਪਰਕ ਕਰ ਕੇ ਉਨ੍ਹਾਂ ਨੂੰ ਦਵਾਈ ਦੇਣ ਲਈ ਕਹਿੰਦੇ ਹਨ। ਜਦੋਂ ਨੈੱਟ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ ਤਾਂ ਸਾਫ ਮਨ੍ਹਾ ਕਰ ਦਿੰਦੇ ਕਿਉਂਕਿ ਉਨ੍ਹਾਂ ਅੰਦਰ ਇਹ ਡਰ ਬੈਠਾ ਹੋਇਆ ਹੈ ਕਿ ਟੈਸਟ ਪਾਜ਼ੇਟਿਵ ਹੋ ਜਾਣ ’ਤੇ ਉਨ੍ਹਾਂ ਨੂੰ ਪਤਾ ਨਹੀਂ ਕਿਸੇ ਹਸਪਤਾਲ ’ਚ ਜਗ੍ਹਾ ਮਿਲੇਗੀ ਜਾਂ ਨਹੀਂ, ਧੱਕੇ ਖਾ ਕੇ ਉਨ੍ਹਾਂ ਦੀ ਹਾਲਤ ਹੋਰ ਖਰਾਬ ਹੋ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਮੰਤਰੀ ਨੂੰ ਹੋਇਆ 'ਕੋਰੋਨਾ', ਆਜ਼ਾਦੀ ਦਿਹਾੜੇ 'ਤੇ ਲਹਿਰਾਇਆ ਸੀ ਝੰਡਾ

ਇਸ ਤੋਂ ਬਾਅਦ ਜੇਕਰ ਕਿਸੇ ਹਸਪਤਾਲ 'ਚ ਜਗ੍ਹਾ ਮਿਲ ਗਈ ਤਾਂ ਉਨ੍ਹਾਂ ਨੂੰ 14 ਦਿਨ ਲਈ ਹਸਪਤਾਲ 'ਚ ਰਹਿਣਾ ਪਵੇਗਾ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਕਈ ਡਾਕਟਰ ਵੀ ਨਹੀਂ ਚਾਹੁੰਦੇ ਕਿ ਕੋਰੋਨਾ ਵਇਰਸ ਦੇ ਲੱਛਣਾਂ ਵਾਲੇ ਮਰੀਜ਼ ਉਨ੍ਹਾਂ ਕੋਲ ਆਵੇ। ਇਸ ਲਈ ਉਹ ਫੋਨ ’ਤੇ ਹੀ ਦਵਾਈ ਦੱਸ ਕੇ ਉਨ੍ਹਾਂ ਨੂੰ ਘਰ 'ਚ ਆਰਾਮ ਕਰਨ ਲਈ ਕਹਿੰਦੇ ਹਨ। ਜਦੋਂ ਤੋਂ ਸਾਰੇ ਸਪੈਸ਼ਲਿਟੀ ਦੇ ਡਾਕਟਰਾਂ ਨੂੰ ਕੋਰੋਨਾ ਵਾਇਰਸ ਦੇ ਮਰੀਜ਼ ਦੇਖਣ ਦੀ ਬੇਨਤੀ ਕੀਤੀ ਗਈ ਹੈ ਤਾਂ ਹੁਣ ਮੈਡੀਸਨ ਤੋਂ ਇਲਾਵਾ ਦੂਜੇ ਡਾਕਟਰਾਂ ਦੇ ਕੋਲ ਅਜਿਹੇ ਫੋਨ ਲਗਾਤਾਰ ਆ ਰਹੇ ਹਨ।

ਮਾਹਿਰਾਂ ਮੁਤਾਬਕ ਅਜਿਹੇ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਉਹ ਸਾਹਮਣੇ ਆ ਕੇ ਆਪਣਾ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਲਈ ਹੋਮ ਆਈਸੋਲੇਸ਼ਨ ਜਾਂ ਹਸਪਤਾਲ 'ਚ ਰਹਿਣਾ ਬੇਹੱਦ ਜ਼ਰੂਰੀ ਹੁੰਦਾ ਹੈ ਤਾਂ ਕਿ ਉਹ ਕਿਸੇ ਦੂਜੇ ਵਿਅਕਤੀ ਦੇ ਸੰਪਰਕ 'ਚ ਨਾ ਆਉਣ ਜਾਂ ਸਿਹਤਮੰਦ ਲੋਕਾਂ ਨੂੰ ਅਜਿਹੇ ਮਰੀਜ਼ਾਂ ਤੋਂ ਦੂਰ ਰੱਖਿਆ ਜਾਵੇ ਪਰ ਅਜਿਹੇ ਮਰੀਜ਼ਾਂ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਾ ਹੋਣ ਕਾਰਨ ਮਰੀਜ਼ ਘਰ 'ਚ ਟਿਕ ਕੇ ਨਹੀਂ ਬੈਠਦੇ, ਜਿਸ ਕਾਰਨ ਬੀਮਾਰੀ ਦੇ ਫੈਲਣ ਦਾ ਅੰਦੇਸ਼ਾ ਕਈ ਗੁਣਾ ਵਧ ਜਾਂਦਾ ਹੈ।

 


 


author

Babita

Content Editor

Related News