ਲਾਪ੍ਰਵਾਹੀ ਜਾਂ ਮਿਲੀਭੁਗਤ : ਨਾਜਾਇਜ਼ ਇਮਾਰਤ ਢੁਹਾਉਣ ਗਈ ਟੀਮ ਬਿਨਾਂ ਕਾਰਵਾਈ ਕੀਤੇ ਖਾਲੀ ਹੱਥ ਪਰਤੀ

Saturday, Nov 15, 2025 - 01:46 PM (IST)

ਲਾਪ੍ਰਵਾਹੀ ਜਾਂ ਮਿਲੀਭੁਗਤ : ਨਾਜਾਇਜ਼ ਇਮਾਰਤ ਢੁਹਾਉਣ ਗਈ ਟੀਮ ਬਿਨਾਂ ਕਾਰਵਾਈ ਕੀਤੇ ਖਾਲੀ ਹੱਥ ਪਰਤੀ

ਅੰਮ੍ਰਿਤਸਰ (ਨੀਰਜ)-ਇਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਉਸਾਰੀਆਂ ਅਤੇ ਕਾਲੋਨੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਸਖ਼ਤ ਆਦੇਸ਼ ਦਿੱਤੇ ਹਨ, ਉੱਥੇ ਹੀ ਅੰਮ੍ਰਿਤਸਰ ਵਿਕਾਸ ਅਥਾਰਟੀ (ਪੁੱਡਾ) ਦੇ ਅਧਿਕਾਰੀਆਂ ਨੂੰ ਸ਼ਹਿਰ ਦੀ ਪੁਲਸ ਨਾਲ ਇਕ ਅਜੀਬ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪੁੱਡਾ ਨੇ ਅਜਨਾਲਾ ਰੋਡ ਸਥਿਤ ਹੇਰ ਪਿੰਡ ਵਿਚ ਇਕ ਗੈਰ-ਕਾਨੂੰਨੀ ਵਪਾਰਕ ਇਮਾਰਤ ਨੂੰ ਢਾਹੁਣ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਪੁਲਸ ਨੂੰ ਵਾਰ-ਵਾਰ ਅਪੀਲ ਕੀਤੀ ਹੈ। ਪੁੱਡਾ ਅਧਿਕਾਰੀ ਪੁਲਸ ਸਹਾਇਤਾ ਲੈਣ ਲਈ ਪੁਲਸ ਕਮਿਸ਼ਨਰ ਦਫ਼ਤਰ ਵੀ ਗਏ ਪਰ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਮਿਲ ਰਹੀ ਹੈ।

ਇਹ ਵੀ ਪੜ੍ਹੋ- ਦਿੱਲੀ ਧਮਾਕਿਆਂ ਮਗਰੋਂ ਪੰਜਾਬ 'ਚ ਕਾਰਵਾਈ, ਪਠਾਨਕੋਟ ਤੋਂ ਫੜਿਆ ਗਿਆ ਡਾਕਟਰ

ਡੀ. ਟੀ. ਪੀ. (ਜ਼ਿਲਾ ਟਾਊਨ ਪਲਾਨਰ) ਗੁਰਸੇਵਕ ਸਿੰਘ ਔਲਖ ਨੇ ਦੱਸਿਆ ਕਿ ਵਿਭਾਗ ਨੇ ਵਾਰ-ਵਾਰ ਪਿੰਡ ਹੇਰ ਵਿਚ ਬਣ ਰਹੀ ਇਕ ਗੈਰ-ਕਾਨੂੰਨੀ ਉਸਾਰੀ ਨੂੰ ਰੋਕਿਆ ਹੈ ਅਤੇ ਨੋਟਿਸ ਜਾਰੀ ਕੀਤੇ ਹਨ ਪਰ ਪੁਲਸ ਨੂੰ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਗੈਰ-ਕਾਨੂੰਨੀ ਉਸਾਰੀ ਰੁਕੀ ਹੋਈ ਹੈ। ਥਾਣਾ ਏਅਰਪੋਰਟ ਦੇ ਅਧਿਕਾਰੀ ਵਿਭਾਗ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਜਦਕਿ ਇਸ ਸਬੰਧੀ ਕਈ ਵਾਰ ਪੁਲਸ ਕਮਿਸ਼ਨਰ ਦਫ਼ਤਰ ਨੂੰ ਲਿਖਤੀ ਅਪੀਲਾਂ ਵੀ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਗੈਂਗਸਟਰ ਵੱਲੋਂ ਤਾਬੜਤੋੜ ਫਾਇਰਿੰਗ

ਬਿਜਲੀ ਕੁਨੈਕਸ਼ਨ ਕੱਟਣ ਲਈ ਲਿਖਿਆ, ਉਸਾਰੀ ਵਿਚ ਵਰਤੀ ਮਸ਼ੀਨਰੀ ਵੀ ਜ਼ਬਤ

ਪੁੱਡਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੈਰ-ਕਾਨੂੰਨੀ ਉਸਾਰੀ ਵਾਲੀ ਇਮਾਰਤ ਵਿਚ ਮੌਕੇ ’ਤੇ ਜਾ ਕੇ ਕਈ ਵਾਰ ਉਸਾਰੀਆਂ ਕੰਮ ਕਰਨ ਵਾਲੀ ਮਸ਼ੀਨਰੀ ਨੂੰ ਵੀ ਜ਼ਬਤ ਕੀਤਾ ਜਾ ਚੁੱਕਿਆ ਹੈ। ਇੰਨਾਂ ਹੀ ਨਹੀਂ ਪੀ. ਐੱਸ. ਪੀ. ਸੀ. ਐੱਲ. ਨੂੰ ਵੀ ਉਕਤ ਇਮਾਰਤ ਨੂੰ ਦਿੱਤਾ ਗਿਆ ਬਿਜਲੀ ਕੁਨੈਕਸ਼ਨ ਕੱਟਣ ਲਈ ਲਿਖਤੀ ਰੂਪ ਵਿਚ ਕਿਹਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਹੈ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਨਤੀਜਿਆਂ 'ਤੇ ਕੀ ਬੋਲੇ ਅੰਮ੍ਰਿਤਪਾਲ ਦੇ ਪਿਤਾ

ਤੀਜੀ ਮੰਜ਼ਿਲ ਦੇ ਲੈਂਟਰ ਦੀ ਤਿਆਰੀ

ਗੈਰ-ਕਾਨੂੰਨੀ ਤੌਰ ’ਤੇ ਬਣਾਈ ਗਈ ਇਮਾਰਤ ਨੂੰ ਲੋਕ ਨਿਰਮਾਣ ਵਿਭਾਗ (ਪੁਡਾ) ਵਲੋਂ ਸਤ ਤੋਂ ਵੱਧ ਵਾਰ ਨੋਟਿਸ ਦਿੱਤੇ ਗਏ ਹਨ ਅਤੇ ਪੁਡਾ ਨੂੰ ਇਮਾਰਤ ਬਾਰੇ ਕਈ ਲਿਖਤੀ ਸ਼ਿਕਾਇਤਾਂ ਮਿਲੀਆਂ ਹਨ। ਇਸ ਦੇ ਬਾਵਜੂਦ ਉਸਾਰੀ ਕਈ ਮਹੀਨਿਆਂ ਤੋਂ ਜਾਰੀ ਹੈ, ਦੋ ਲੈਂਟਰ ਪਹਿਲਾਂ ਹੀ ਵਿਛੇ ਹੋਏ ਹਨ ਅਤੇ ਤੀਜੇ ਲਈ ਤਿਆਰੀਆਂ ਚੱਲ ਰਹੀਆਂ ਹਨ। ਇਹ ਬਹੁਤ ਸਾਰੇ ਸਵਾਲ ਖੜ੍ਹੇ ਕਰਦਾ ਹੈ। ਇਹ ਵਿਅਕਤੀ ਕੌਣ ਹੈ ਜੋ ਨਾ ਤਾਂ ਲੋਕ ਨਿਰਮਾਣ ਵਿਭਾਗ (ਪੁਡਾ) ਤੋਂ ਡਰਦਾ ਹੈ ਅਤੇ ਨਾ ਹੀ ਪੁਲਸ ਦਾ ਖੌਫ ਹੈ, ਜਦਕਿ ਇੰਨਾਂ ਦਿਨਾਂ ਵਿਚ ਸਰਕਾਰ ਵਲੋਂ ਪੁਲਸ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਫ੍ਰੀ ਹੈਂਡ ਰੱਖਿਆ ਗਿਆ ਹੈ।

ਦੋਵਾਂ ਵਿਭਾਗਾਂ ਵਿਚ ਤਾਲਮੇਲ ਕਿਉਂ ਨਹੀਂ ਜਾਂਚ ਕੀਤੀ ਜਾਵੇਗੀ : ਡੀ. ਸੀ.

ਨਵ-ਨਿਯੁਕਤ ਡੀ. ਸੀ. ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਪੁੱਡਾ ਵੱਲੋਂ ਕਈ ਅਪੀਲਾਂ ਦੇ ਬਾਵਜੂਦ ਸ਼ਹਿਰ ਦੀ ਪੁਲਸ ਵਿਭਾਗੀ ਟੀਮ ਦੀ ਸਹਾਇਤਾ ਨਹੀਂ ਕਰ ਰਹੀ ਹੈ ਅਤੇ ਦੋਵਾਂ ਵਿਭਾਗਾਂ ਵਿਚਕਾਰ ਤਾਲਮੇਲ ਦੀ ਘਾਟ ਦੀ ਜਾਂਚ ਕੀਤੀ ਜਾਵੇਗੀ।


author

Shivani Bassan

Content Editor

Related News