ਲੁਧਿਆਣਾ: ਪੁਲਸ ਮੁਲਾਜ਼ਮ ਦੀ ਵਿਵਾਦਤ ਵੀਡੀਓ ਵਾਇਰਲ!

Friday, Nov 21, 2025 - 02:44 PM (IST)

ਲੁਧਿਆਣਾ: ਪੁਲਸ ਮੁਲਾਜ਼ਮ ਦੀ ਵਿਵਾਦਤ ਵੀਡੀਓ ਵਾਇਰਲ!

ਲੁਧਿਆਣਾ (ਰਾਜ): ਸਮਰਾਲਾ ਚੌਕ ਨੇੜੇ ਇਕ ਪੁਲਸ ਮੁਲਾਜ਼ਮ ਸੜਕ ਕੰਢੇ ਪੇਸ਼ਾਬ ਕਰਦਾ ਨਜ਼ਰ ਆਇਆ। ਇਸੇ ਦੌਰਾਨ ਨੇੜਿਓਂ ਗੁਜ਼ਰ ਰਹੇ ਇਕ ਨੌਜਵਾਨ ਨੇ ਉਸ ਦੀ ਵੀਡੀਓ ਬਣਾ ਲਈ ਤਾਂ ਪੁਲਸ ਮੁਲਾਜ਼ਮ ਭੜਕ ਗਿਆ। ਦੋਸ਼ ਹੈ ਕਿ ਉਸ ਨੇ ਨੌਜਵਾਨ ਦੇ ਮੂੰਹ 'ਤੇ ਜ਼ੋਰਦਾਰ ਥੱਪੜ ਜੜ ਦਿੱਤਾ ਤੇ ਉਸ ਦਾ ਮੋਬਾਈਲ ਵੀ ਹੇਠਾਂ ਸੁੱਟ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਇਕੱਲੇ ਘੁੰਮਦੇ 'ਸ਼ਰਾਬੀਆਂ' ਨੂੰ ਘੇਰਦੀ ਹੈ ਇਹ ਔਰਤ ਤੇ ਫ਼ਿਰ...

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੈ ਤੇ ਲੋਕਾਂ ਨਾਲ ਬਦਸਲੂਕੀ ਕਰ ਰਿਹਾ ਸੀ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਉਕਤ ਮੁਲਾਜ਼ਮ ਚੰਡੀਗੜ੍ਹ ਪੁਲਸ ਦਾ ਹੈ ਤੇ ਕਿਸੇ ਕੰਮ ਲਈ ਲੁਧਿਆਣੇ ਆਇਆ ਹੋਇਆ ਸੀ। ਫ਼ਿਲਹਾਲ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਪੁਲਸ ਮੁਲਾਜ਼ਮ ਨਸ਼ੇ ਵਿਚ ਸੀ ਜਾਂ ਨਹੀਂ। ਘਟਨਾ ਨੇ ਸਥਾਨਕ ਲੋਕਾਂ ਵਿਚ ਰੋਸ ਪੈਦਾ ਕਰ ਦਿੱਤਾ ਹੈ ਤੇ ਲੋਕ ਪੁੱਛ ਰਹੇ ਹਨ ਕਿ ਜੇਕਰ ਵਰਦੀ ਵਾਲਾ ਹੀ ਕਾਨੂੰਨ ਤੋੜਣ ਲੱਗ ਪਿਆ ਤਾਂ ਜਨਤਾ ਕਿਸ ਤੋਂ ਉਮੀਦ ਰੱਖੇ?

 


author

Anmol Tagra

Content Editor

Related News