ਲੁਧਿਆਣਾ ਦੇ Hero Homes ਪ੍ਰਾਜੈਕਟ ਮਾਮਲੇ ''ਚ FIR ਦਰਜ

Saturday, Nov 15, 2025 - 12:22 PM (IST)

ਲੁਧਿਆਣਾ ਦੇ Hero Homes ਪ੍ਰਾਜੈਕਟ ਮਾਮਲੇ ''ਚ FIR ਦਰਜ

ਲੁਧਿਆਣਾ (ਰਾਜ): ਹੀਰੋ ਹੋਮਜ਼ ਲੁਧਿਆਣਾ ਪ੍ਰਾਜੈਕਟ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਨਿਊ ਮਾਧੋਪੁਰੀ ਦੇ ਰਹਿਣ ਵਾਲੇ ਫਾਲਿਤਾਸ਼ ਜੈਨ ਦੀ ਸ਼ਿਕਾਇਤ 'ਤੇ ਥਾਣਾ ਸਰਾਭਾ ਨਗਰ ਪੁਲਸ ਨੇ ਹੀਰੋ ਰਿਐਲਿਟੀ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਤੇ ਸੇਲਸ ਹੈੱਡ ਨਿਖਿਲ ਜੈਨ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਹੋਣ ਜਾ ਰਿਹੈ ਵੱਡਾ ਐਲਾਨ! ਤਰਨਤਾਰਨ ਨਤੀਜਿਆਂ ਮਗਰੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ

ਸ਼ਿਕਾਇਤਕਰਤਾ ਫਾਲਿਤਾਸ਼ ਜੈਨ ਦੇ ਮੁਤਾਬਕ, ਉਨ੍ਹਾਂ ਨੇ ਕੰਪਨੀ ਤੋਂ ਚਾਰ ਫ਼ਲੈਟ ਖਰੀਦੀ ਤੇ ਇਸ ਲਈ ਦਿੱਲੀ ਦੇ ਔਖਲਾ ਇੰਡਸਟ੍ਰੀਅਲ ਅਸਟੇਟ ਸਥਿਤ ਕੰਪਨੀ ਦਫ਼ਤਰ ਵਿਚ ਤਕਰੀਬਨ 2 ਕਰੋੜ 42 ਲੱਖ 13 ਹਜ਼ਾਰ 602 ਰੁਪਏ ਦਾ ਭੁਗਤਾਨ ਕਰ ਦਿੱਤਾ, ਪਰ ਇੰਨੀ ਵੱਡੀ ਰਕਮ ਦੇਣ ਦੇ ਬਾਵਜੂਦ ਫਲੈਟਾਂ ਦਾ ਕੰਮ ਅਧੂਰਾ ਹੀ ਛੱਡ ਦਿੱਤਾ ਗਿਆ। ਫ਼ਾਲਿਤਾਸ਼ ਜੈਨ ਦਾ ਦੋਸ਼ਹੈ ਕਿ ਕੰਪਨੀ ਨੇ ਪੂਰੇ ਪੈਸੇ ਲੈਣ ਦੇ ਬਾਅਦ ਵੀ ਸਮੇਂ ਸਿਰ ਨਿਰਮਾਣ ਕਾਰਜ ਪੂਰਾ ਕੀਤਾ। ਉਨ੍ਹਾਂ ਮੁਤਾਬਕ ਇਹ ਸਭ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਨੁਕਸਾਨ ਪਹੁੰਚਾਇਆ ਗਿਆ। ਸ਼ਿਕਾਇਤ ਉੱਚ ਅਧਿਕਾਰੀਆਂ ਤਕ ਪਹੁੰਚਣ ਮਗਰੋਂ ਪੁਲਸ ਹਰਕਤ ਵਿਚ ਆਈ ਤੇ ਜਾਂਚ ਮਗਰੋਂ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 


author

Anmol Tagra

Content Editor

Related News