ਲੁਧਿਆਣਾ ਦੇ ਪੈਟ੍ਰੋਲ ਪੰਪ ''ਤੇ ਵੀ ਸ਼ੁਰੂ ਹੋਇਆ ਵਿਦੇਸ਼ਾਂ ਵਾਲਾ ਟ੍ਰੈਂਡ
Friday, Nov 21, 2025 - 01:39 PM (IST)
ਲੁਧਿਆਣਾ (ਖੁਰਾਣਾ)- ਆਮ ਤੌਰ ’ਤੇ ਵਿਦੇਸ਼ੀ ਧਰਤੀ ’ਤੇ ਬਣੇ ਪੈਟ੍ਰੋਲ ਪੰਪਾਂ ’ਤੇ ਗਾਹਕ ਆਪਣੇ ਹੱਥਾਂ ਨਾਲ ਆਪਣੇ ਵਾਹਨਾਂ ਵਿਚ ਪੈਟ੍ਰੋਲ ਅਤੇ ਡੀਜ਼ਲ ਭਰ ਕੇ ਸੈਲਫ ਸਰਵਿਸ ਯੋਜਨਾ ਦਾ ਲਾਭ ਉਠਾਉਂਦੇ ਸੁਣਾਈ ਦਿੰਦੇ ਰਹਿੰਦੇ ਹਨ ਪਰ ਹੁਣ ਮਹਾਨਗਰ ਵਿਚ ਸੀ. ਐੱਮ. ਸੀ. ਚੌਕ ਕੋਲ ਬਣੇ ਭਾਰਤੀ ਪੈਟ੍ਰੋਲੀਅਮ ਕੰਪਨੀ ਨਾਲ ਸਬੰਧਤ ਰਾਇਲ ਫਿਊਲ ਨਾਮੀ ਪੈਟ੍ਰੋਲ ਪੰਪ ’ਤੇ ਵੀ ਡੀਲਰ ਵਲੋਂ ਸ਼ੁਰੂ ਕੀਤੀ ਗਈ ਸੈਲਫ ਸਰਵਿਸ ਯੋਜਨਾ ਸ਼ਹਿਰ ਵਾਸੀਆਂ, ਖਾਸ ਕਰ ਕੇ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਇਕੱਲੇ ਘੁੰਮਦੇ 'ਸ਼ਰਾਬੀਆਂ' ਨੂੰ ਘੇਰਦੀ ਹੈ ਇਹ ਔਰਤ ਤੇ ਫ਼ਿਰ...
ਇਸ ਵਿਚ ਪੈਟ੍ਰੋਲ ਪੰਪ ’ਤੇ ਪੁੱਜਣ ਵਾਲੇ ਗਾਹਕ ਖੁਦ ਆਪਣੇ ਹੱਥਾਂ ਨਾਲ 100-200 -500 ਰੁ. ਦਾ ਤੇਲ ਭਰਨ ਲਈ ਮਸ਼ੀਨ ਵਿਚ ਰਾਸ਼ੀ ਫੀਡ ਕਰਨ ਦੇ ਨਾਲ ਹੀ ਪੈਟ੍ਰੋਲ ਦੀ ਨੋਜ਼ਲ ਨਾਲ ਆਪਣੇ ਵਾਹਨਾਂ ਵਿਚ ਤੇਲ ਭਰਦੇ ਨਜ਼ਰ ਆ ਰਹੇ ਹਨ, ਜੋ ਕਿ ਸਕੂਲੀ ਵਿਦਿਆਰਥਣਾਂ ਅਤੇ ਸ਼ਹਿਰ ਵਾਸੀਆਂ ਲਈ ਇਕ ਨਵਾਂ ਤਜ਼ਰਬਾ ਕਿਹਾ ਜਾ ਸਕਦਾ ਹੈ। ਪੈਟ੍ਰੋਲ ਪੰਪ ਦੇ ਮਾਲਕ ਸੰਦੀਪ ਗਰਗ ਨੇ ਕਿਹਾ ਕਿ ਉਹ ਆਮ ਕਰ ਕੇ ਵਿਦੇਸ਼ ਵਿਚ ਜਾਂਦੇ ਰਹਿੰਦੇ ਹਨ, ਜਿੱਥੇ ਪੈਟ੍ਰੋਲ ਪੰਪਾਂ ’ਤੇ ਗਾਹਕਾਂ ਵੱਲੋਂ ਖੁਦ ਆਪਣੇ ਹੱਥਾਂ ਨਾਲ ਆਪਣੇ ਵਾਹਨਾਂ ਵਿਚ ਤੇਲ ਭਰਦੇ ਹੋਏ ਦੇਖ ਕੇ ਉਨ੍ਹਾਂ ਨੂੰ ਇਹ ਆਈਡੀਆ ਆਇਆ ਕਿ ਉਹ ਆਪਣੇ ਪੈਟ੍ਰੋਲ ਪੰਪ ’ਤੇ ਵੀ ਗਾਹਕਾਂ ਲਈ ਇਹ ਸੇਵਾ ਸ਼ੁਰੂ ਕਰਨਗੇ।
