ਸ਼ਹਿਰ ''ਚ ਅਮਨ-ਸ਼ਾਂਤੀ ਦਾ ਮਾਹੌਲ ਬਰਕਰਾਰ

Sunday, Aug 27, 2017 - 04:20 PM (IST)

ਦਸੂਹਾ(ਝਾਵਰ)— ਡੇਰਾ ਸੱਚਾ ਸੌਦਾ ਮਾਮਲੇ ਸਬੰਧੀ ਅੱਜ ਵੀ ਦਸੂਹਾ ਪੁਲਸ ਸ਼ਹਿਰ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਵੱਖ-ਵੱਖ ਹੋਰ ਕਸਬਿਆਂ ਵਿਚ ਪੂਰੀ ਤਰ੍ਹ੍ਹਾਂ ਤਿਆਰ ਰਹੀ। ਡੀ. ਐੱਸ. ਪੀ. ਦਸੂਹਾ ਰਜਿੰਦਰ ਸ਼ਰਮਾ ਅਤੇ ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ 'ਤੇ ਅੱਜ ਵੀ ਬੱਸਾਂ ਆਉਂਦੀਆਂ-ਜਾਂਦੀਆਂ ਰਹੀਆਂ ਪਰ ਰੇਲਵੇ ਸਟੇਸ਼ਨ 'ਤੇ ਕੋਈ ਰੇਲ ਗੱਡੀ ਨਹੀਂ ਆਈ ਅਤੇ ਸ਼ਹਿਰ ਵਿਚ ਪੂਰੀ ਚਹਿਲ- ਪਹਿਲ ਰਹੀ। ਅੱਜ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿਚ ਬਾਬਾ ਗੁਰਮੀਤ ਰਾਮ ਰਹੀਮ ਨੂੰ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਅਤੇ 28 ਅਗਸਤ ਨੂੰ ਦਿੱਤੀ ਜਾਣ ਵਾਲੀ ਸਜ਼ਾ ਸਬੰਧੀ ਚਰਚਾਵਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਰਿਹਾ। ਇਸ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਵਿਚ ਅਮਨ-ਸ਼ਾਂਤੀ ਦਾ ਮਾਹੌਲ ਬਰਕਰਾਰ ਹੈ।


Related News