ਪਟਿਆਲਾ ਸਥਿਤ ਯੂਨੀਵਰਸਿਟੀ ਦੇ ਕੁੜੀਆਂ ਦੇ ਹੋਸਟਲ ''ਚ ਪਿਆ ਭੜਥੂ, ਗਰਮਾਇਆ ਮਾਹੌਲ

Monday, Sep 23, 2024 - 03:48 PM (IST)

ਪਟਿਆਲਾ (ਕੰਵਲਜੀਤ) : ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿਚ ਬੀਤੇ ਕੱਲ੍ਹ ਵੱਡਾ ਬਵਾਲ ਸਾਹਮਣੇ ਆਇਆ ਸੀ, ਜਿੱਥੇ ਕੁੜੀਆਂ ਦੇ ਹੋਸਟਲ ਦੇ ਕਮਰੇ ਵਿਚ ਅਚਾਨਕ ਲਾਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ। ਜਿੱਥੇ ਵਾਈਸ ਚਾਂਸਲਰ ਵਲੋਂ ਕਮਰੇ ਵਿਚ ਬੈਠੀਆਂ ਕੁੜੀਆਂ ਨੂੰ ਸਵਾਲ ਜਵਾਬ ਕੀਤੇ ਗਏ ਅਤੇ ਉਨ੍ਹਾਂ ਦੇ ਛੋਟੇ ਕੱਪੜੇ ਪਾਉਣ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਸੀ। ਇਸ ਮਗਰੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਵਾਈਸ ਚਾਂਸਲਰ ਖ਼ਿਲਾਫ ਬੀਤੇ ਕੱਲ੍ਹ ਤੋਂ ਹੀ ਧਰਨਾ ਪ੍ਰਦਰਸ਼ਨ ਯੂਨੀਵਰਸਿਟੀ ਦੇ ਗੇਟ ਅੱਗੇ ਲਗਾਇਆ ਹੋਇਆ ਹੈ ਅਤੇ ਵਾਈਸ ਚਾਂਸਲਰ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਹਰੀ ਝੰਡੀ

ਹੁਣ ਇਸ ਮਾਮਲੇ ਵਿਚ ਯੂਨੀਵਰਸਿਟੀ ਦੀਆਂ ਕੁੜੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਇਸ ਮਾਮਲੇ ਵਿਚ ਵੱਡੇ ਖੁਲਾਸੇ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਮਰੇ ਵਿਚ ਬੈਠੀਆਂ ਹੋਈਆਂ ਸੀ। ਅਚਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਡੇ ਕਮਰੇ ਵਿਚ ਆ ਗਏ। ਪਹਿਲਾਂ ਤਾਂ ਉਹ ਕਮਰੇ ਦੀ ਤਲਾਸ਼ੀ ਲੈਣ ਲੱਗ ਗਏ ਅਤੇ ਬਾਅਦ ਵਿਚ ਸਾਡੇ ਕੱਪੜਿਆਂ 'ਤੇ ਸਵਾਲ ਚੁੱਕੇ ਗਏ। ਉਨ੍ਹਾਂ ਕਿਹਾ ਕਿ ਤੁਸੀਂ ਇਹ ਨਿੱਕਰ ਕਿਉਂ ਪਾਈ ਹੈ। ਕੁੜੀਆਂ ਨੇ ਕਿਹਾ ਕਿ ਅਸੀਂ ਆਪਣੇ ਕਮਰੇ ਵਿਚ ਵੀ ਸੁਰੱਖਿਅਤ ਨਹੀਂ ਹਾਂ, ਪਹਿਲੀ ਗੱਲ ਤਾਂ ਕੋਈ ਵਿਅਕਤੀ ਸਾਡੇ ਕਮਰੇ ਵਿਚ ਨਹੀਂ ਆ ਸਕਦਾ, ਫਿਰ ਵਾਈਸ ਚਾਂਸਲਰ ਕਿਸ ਤਰ੍ਹਾਂ ਕਮਰੇ ਵਿਚ ਆ ਗਏ, ਕਿਸ ਇਰਾਦੇ ਨਾਲ ਉਹ ਸਾਡੇ ਕਮਰੇ ਵਿਚ ਆਏ। ਕੁੜੀਆਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਵਾਈਸ ਚਾਂਸਲਰ ਅਸਤੀਫਾ ਦੇਣ ਅਤੇ ਕੁੜੀਆਂ ਤੋਂ ਮੁਆਫ਼ੀ ਮੰਗਣ। 

ਇਹ ਵੀ ਪੜ੍ਹੋ : ਸਰਕਾਰੀ ਬੱਸ ਨੇ ਮਚਾਇਆ ਕਹਿਰ, ਦੋ ਪਰਿਵਾਰਾਂ 'ਚ ਵਿਛਾ ਦਿੱਤੇ ਸੱਥਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News