ਢਾਈ ਸਾਲ ਦੇ ਬੱਚੇ ਦੀ ਕਰੰਟ ਲੱਗਣ ਨਾਲ ਮੌਤ
Sunday, Jun 11, 2017 - 04:32 AM (IST)
ਬਟਾਲਾ (ਬੇਰੀ) - ਸਥਾਨਕ ਚੰਦਰ ਨਗਰ ਗਲੀ ਨੰ. 4 ਵਿਚ ਅੱਜ ਇਕ ਢਾਈ ਸਾਲਾ ਮਾਸੂਮ ਬੱਚੇ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ਦਾ ਅਤਿ ਦੁਖਦਾਇਕ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮਾਸੂਮ ਬੱਚੇ ਦੇ ਪਿਤਾ ਬੂਟਾ ਰਾਮ ਪੁੱਤਰ ਸ਼ੇਰ ਕੁਮਾਰ ਵਾਸੀ ਚੰਦਰ ਨਗਰ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਢਾਈ ਸਾਲਾ ਬੱਚਾ ਯੁਵਰਾਜ ਆਪਣੀ ਮਾਂ ਰੇਨੂੰ ਬਾਲਾ ਨਾਲ ਗੁਆਂਢੀਆਂ ਦੇ ਘਰ ਗਿਆ ਸੀ ਅਤੇ ਉਥੇ ਖੇਡਦਿਆਂ ਅਚਾਨਕ ਬੱਚੇ ਦਾ ਹੱਥ ਬਿਜਲੀ ਵਾਲੇ ਪਲੱਗ ਨਾਲ ਲੱਗ ਗਿਆ, ਜਿਸ ਨਾਲ ਬੱਚੇ ਨੂੰ ਜ਼ੋਰਦਾਰ ਕਰੰਟ ਲੱਗ ਗਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
