ਰਣਇੰਦਰ ਦੀ ਰਿਵੀਜ਼ਨ ਅਰਜ਼ੀ ''ਤੇ ਸੁਣਵਾਈ 12 ਅਕਤੂਬਰ ਤਕ ਟਲੀ

Friday, Sep 08, 2017 - 09:04 AM (IST)

ਰਣਇੰਦਰ ਦੀ ਰਿਵੀਜ਼ਨ ਅਰਜ਼ੀ ''ਤੇ ਸੁਣਵਾਈ 12 ਅਕਤੂਬਰ ਤਕ ਟਲੀ

ਲੁਧਿਆਣਾ (ਮਹਿਰਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਖਿਲਾਫ ਆਮਦਨ ਕਰ ਵਿਭਾਗ ਵੱਲੋਂ ਦਾਇਰ ਕੀਤੇ ਕੇਸ ਖਿਲਾਫ ਲਾਈ ਪਟੀਸ਼ਨ ਅਰਜ਼ੀ 'ਤੇ ਅਗਲੀ ਸੁਣਵਾਈ 12 ਅਕਤੂਬਰ ਨੂੰ ਹੋਵੇਗੀ। 
ਵਧੀਕ ਸੈਸ਼ਨ ਜੱਜ ਰਾਜੀਵ ਬੇਰੀ ਦੀ ਅਦਾਲਤ ਨੇ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਜਾਪਇੰਦਰ ਸਿੰਘ ਦੀ ਅਦਾਲਤ ਵੱਲੋਂ ਰਣਇੰਦਰ ਸਿੰਘ ਨੂੰ ਅਦਾਲਤ ਵਿਚ ਤਲਬ ਕਰਨ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਸੀ, ਜਿਸ ਦੀ ਸੁਣਵਾਈ ਅੱਜ ਰਾਜੀਵ ਬੇਰੀ ਦੀ ਅਦਾਲਤ ਵਿਚ ਹੋਈ। ਅਦਾਲਤ ਵਿਚ ਅੱਜ ਆਮਦਨ ਕਰ ਵਿਭਾਗ ਦੇ ਵਕੀਲ ਵਿਭਾਗ ਵੱਲੋਂ ਪੇਸ਼ ਹੋਏ। ਰਣਇੰਦਰ ਸਿੰਘ ਨੇ ਬੀਤੀ 21 ਅਗਸਤ ਨੂੰ ਅਦਾਲਤ ਵਿਚ ਆਮਦਨ ਕਰ ਵਿਭਾਗ ਵੱਲੋਂ ਦਾਇਰ ਸ਼ਿਕਾਇਤ ਵਿਚ ਹੇਠਲੀ ਅਦਾਲਤ ਵੱਲੋਂ ਉਨ੍ਹਾਂ ਨੂੰ ਸੰਮਨ ਜਾਰੀ ਕਰਨ ਖਿਲਾਫ ਰਿਵੀਜ਼ਨ ਦਾਇਰ ਕੀਤੀ ਸੀ।
ਵਰਣਨਯੋਗ ਹੈ ਇਨਕਮ ਟੈਕਸ ਵਿਭਾਗ ਨੇ ਰਣਇੰਦਰ ਸਿੰਘ 'ਤੇ ਵਿਦੇਸ਼ੀ ਨਿਵੇਸ਼ ਅਤੇ ਜਾਇਦਾਦ ਸਬੰਧੀ ਜਾਣਕਾਰੀ ਲੁਕੋਣ ਦੇ ਦੋਸ਼ ਵਿਚ ਉਨ੍ਹਾਂ 'ਤੇ ਆਮਦਨ ਕਰ ਵਿਭਾਗ ਦੀ ਧਾਰਾ 276 ਸੀ ਦੇ ਤਹਿਤ ਸ਼ਿਕਾਇਤ ਦਾਇਰ ਕੀਤੀ ਹੋਈ ਹੈ।
ਉਪਰੋਕਤ ਸ਼ਿਕਾਇਤ ਆਮਦਨ ਕਰ ਵਿਭਾਗ ਦੀ ਸਹਾਇਕ ਡਾਇਰੈਕਟਰ ਡਾਕਟਰ ਅਮਨਪ੍ਰੀਤ ਕੌਰ ਵਾਲੀਆ ਨੇ ਦਾਇਰ ਕੀਤੀ ਸੀ। ਇਸ ਤੋਂ ਪਹਿਲਾਂ ਵੀ ਇਨਕਮ ਟੈਕਸ ਵਿਭਾਗ ਵੱਲੋਂ ਇਕ ਕੇਸ ਰਣਇੰਦਰ ਸਿੰਘ ਖਿਲਾਫ ਚੱਲ ਰਿਹਾ ਹੈ। ਜ਼ਿਆਦਾਤਰ ਦੋਸ਼ ਪਹਿਲੇ ਕੇਸ ਵਾਲੇ ਹੀ ਹਨ।


Related News