ਮ੍ਰਿਤਕ ਵਿਅਕਤੀ ਦੀ ਬੀਮਾ ਤੇ ਸਿਪ ਰਾਸ਼ੀ ਹੜੱਪਣ ਵਾਲੇ ਖ਼ਿਲਾਫ਼ ਕੇਸ ਦਰਜ, ਸਹਿਮਤੀ ਤੋਂ ਬਿਨਾਂ ਰਕਮ ਕੱਢਵਾ ਕੀਤੀ ਹੇਰਾਫੇਰੀ
Thursday, Jan 22, 2026 - 08:52 AM (IST)
ਸਾਹਨੇਵਾਲ (ਜਗਰੂਪ) : ਇਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਬੀਮਾ ਕਲੇਮ ਅਤੇ ਸਿਪ ’ਚ ਲਗਾਈ ਹੋਈ ਰਕਮ ਨੂੰ ਧੋਖੇ ਨਾਲ ਖਾਣ ਵਾਲੇ ਵਿਅਕਤੀ ਖਿਲਾਫ ਥਾਣਾ ਸਾਹਨੇਵਾਲ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ, ਮੁਹੱਲਾ ਗੁਰੂ ਨਾਨਕ ਨਗਰ, ਅਹਿਮਦਗੜ੍ਹ, ਮਾਲੇਰਕੋਟਲਾ ਦੇ ਰਹਿਣ ਵਾਲੇ ਮ੍ਰਿਤਕ ਹਰਿੰਦਰ ਸਿੰਘ ਦੀ ਪਤਨੀ ਪ੍ਰਦੀਪ ਕੌਰ ਨੇ ਜ਼ਿਲ੍ਹਾ ਪੁਲਸ ਕਮਿਸ਼ਨਰ ਨੂੰ ਦਿੱਤੀ ਲਿਖਤੀ ਸ਼ਿਕਾੲਤ ’ਚ ਦੱਸਿਆ ਕਿ ਸਾਹਨੇਵਾਲ ਦੇ ਰਹਿਣ ਵਾਲੇ ਨਾਇਬ ਸਿੰਘ ਪੁੱਤਰ ਉਦੈ ਸਿੰਘ ਵਾਸੀ ਵਾਰਡ ਨੰਬਰ 7, ਨੇੜੇ ਦਸਮੇਸ਼ ਬਾਡੀ ਬਿਲਡਿੰਗ, ਸਾਹਨੇਵਾਲ ਨੇ ਹਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਬੀਮਾ ਕਲੇਮ ਦੀ ਰਕਮ ਅਤੇ ਆਨਲਾਈਨ ਲਗਾਈ ਗਈ ਸਿਪ ਦੀ ਰਕਮ ਨੂੰ ਪ੍ਰਦੀਪ ਕੌਰ ਦੀ ਸਹਿਮਤੀ ਤੋਂ ਬਿਨਾਂ ਕੱਢਵਾ ਕੇ ਧੋਖਾਦੇਹੀ ਕੀਤੀ ਹੈ। ਪ੍ਰਦੀਪ ਕੌਰ ਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਥਾਣਾਂ ਪੁਲਸ ਨੇ ਨਾਇਬ ਸਿੰਘ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
