43 ਲੱਖ ਦੀ ਧੋਖਾਧੇਹੀ ਦੇ ਮਾਮਲੇ ''ਚ ਪੁਲਸ ਨੇ ਸਹੁਰੇ ਦੀ ਸ਼ਿਕਾਇਤ ''ਤੇ ਨੂੰਹ ਖ਼ਿਲਾਫ਼ ਕੀਤਾ ਕੇਸ ਦਰਜ

Sunday, Jan 11, 2026 - 09:49 AM (IST)

43 ਲੱਖ ਦੀ ਧੋਖਾਧੇਹੀ ਦੇ ਮਾਮਲੇ ''ਚ ਪੁਲਸ ਨੇ ਸਹੁਰੇ ਦੀ ਸ਼ਿਕਾਇਤ ''ਤੇ ਨੂੰਹ ਖ਼ਿਲਾਫ਼ ਕੀਤਾ ਕੇਸ ਦਰਜ

ਫਗਵਾੜਾ (ਜਲੋਟਾ) : ਧੋਖਾਧੇਹੀ ਦੇ ਹੋਏ ਇੱਕ ਅਜੀਬੋ-ਗਰੀਬ ਮਾਮਲੇ 'ਚ ਇੱਕ ਲੜਕੀ ਵੱਲੋਂ ਕਥਿਤ ਤੌਰ 'ਤੇ ਨੌਜਵਾਨ ਨੂੰ ਸ਼ਾਦੀ ਕਰਵਾਉਣ ਦਾ ਲਾਲਚ ਦੇਣ ਤੋਂ ਬਾਅਦ ਉਸ ਨਾਲ ਕਰੀਬ 43 ਲੱਖ ਰੁਪਏ ਦੀ ਧੋਖਾਧੇਹੀ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਅਰਬਨ ਅਸਟੇਟ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸਦੀ ਨੂੰਹ ਪਵਨਪ੍ਰੀਤ ਕੌਰ ਵਾਸੀ ਮਹਿਤਾ ਚੌਂਕ ਬਟਾਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਉਸਦੇ ਪੁੱਤਰ ਨੋਬਲ ਇਕਬਾਲ ਸਿੰਘ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ 43 ਲੱਖ ਰੁਪਏ ਦੀ ਧੋਖਾਧੇਹੀ ਕੀਤੀ ਹੈ। ਕੁਲਵੰਤ ਸਿੰਘ ਨੇ ਪੁਲਸ ਨੂੰ ਦੱਸਿਆ ਹੈ ਕਿ ਉਸਦੇ ਪੁੱਤਰ ਨੋਬਲ ਇਕਬਾਲ ਸਿੰਘ ਦਾ ਵਿਆਹ ਪਵਨਪ੍ਰੀਤ ਕੌਰ ਦੇ ਨਾਲ ਬੇਹੱਦ ਸਾਦੇ ਢੰਗ ਨਾਲ ਬਿਨਾਂ ਦਾਨ ਦਹੇਜ ਤੋਂ ਹੋਇਆ ਸੀ ਪਰ ਵਿਆਹ ਤੋਂ ਬਾਅਦ ਦੋਸ਼ੀ ਪਵਨਪ੍ਰੀਤ ਕੌਰ ਨੇ ਨੋਬਲ ਇਕਬਾਲ ਸਿੰਘ ਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਆਸਟਰੇਲੀਆ 'ਚ ਉਹ ਉਸਦੀ ਪੜ੍ਹਾਈ 'ਤੇ ਲੱਖਾਂ ਰੁਪਏ ਦਾ ਖਰਚਾ ਕਰੇਗਾ।

ਇਹ ਵੀ ਪੜ੍ਹੋ : ਰਾਸ਼ੀ ਮੁਤਾਬਕ ਇਨ੍ਹਾਂ ਉਂਗਲਾਂ 'ਚ ਪਾਓ ਸੋਨੇ ਦੀ ਅੰਗੂਠੀ, ਬਦਲ ਜਾਵੇਗੀ ਕਿਸਮਤ

ਕੁਲਵੰਤ ਸਿੰਘ ਦੇ ਦੱਸਣ ਮੁਤਾਬਕ ਉਸਦਾ ਪੁੱਤਰ ਨੋਬਲ ਇਕਬਾਲ ਸਿੰਘ ਪੜ੍ਹਿਆ ਲਿਖਿਆ ਨੌਜਵਾਨ ਹੈ ਅਤੇ ਉਸਨੇ ਮਕੈਨੀਕਲ ਇੰਜੀਨੀਅਰਿੰਗ 'ਚ ਡਿਪਲੋਮਾ ਕੀਤਾ ਹੋਇਆ ਹੈ। ਥਾਣਾ ਸਿਟੀ 'ਚ ਦਰਜ ਕੀਤੀ ਗਈ ਪੁਲਸ ਐੱਫਆਈਆਰ ਅਨੁਸਾਰ ਪਵਨਪ੍ਰੀਤ ਕੌਰ ਨੇ ਵਿਆਹ ਕਰਾਉਣ ਤੋਂ ਬਾਅਦ ਜਿੱਥੇ ਆਪਣੇ ਪਤੀ ਦੇ ਨਾਲ ਆਪਣਾ ਵਤੀਰਾ ਬਿਲਕੁਲ ਬਦਲ ਲਿਆ, ਉਥੇ ਹੀ ਉਸਨੇ ਸਹੁਰੇ ਘਰ ਦੇ ਮੈਂਬਰਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਉਣੇ ਵੀ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਸਨੇ ਆਸਟਰੇਲੀਆ 'ਚ ਰਹਿੰਦੇ ਹੋਏ ਉਸ ਤੇ ਪੁੱਤਰ ਖਿਲਾਫ ਆਸਟਰੇਲੀਆ ਦੀ ਪੁਲਸ ਨੂੰ ਗੰਭੀਰ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ। ਇਸ ਦੌਰਾਨ ਪੁਲਸ ਜਾਂਚ 'ਚ ਇਹ ਗੱਲ ਸਾਫ ਹੋਈ ਹੈ ਕਿ ਪਵਨਪ੍ਰੀਤ ਕੌਰ ਵੱਲੋਂ ਲਗਾਏ ਜਾ ਰਹੇ ਆਪਣੇ ਸਹੁਰੇ ਘਰ ਦੇ ਮੈਂਬਰਾਂ ਅਤੇ ਪਤੀ ਖਿਲਾਫ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਪੁਲਸ ਜਾਂਚ 'ਚ ਇਹ ਵੀ ਸਾਫ ਹੋ ਗਿਆ ਹੈ ਕਿ ਪਵਨਪ੍ਰੀਤ ਕੌਰ ਦੀ ਆਸਟਰੇਲੀਆ 'ਚ ਹੋਈ ਪੜ੍ਹਾਈ ਜਿਸ ਦਾ ਖਰਚਾ ਕਰੀਬ 43 ਲੱਖ ਰੁਪਏ ਬਣਦਾ ਹੈ, ਉਸਦੇ ਪਤੀ ਅਤੇ ਸਹੁਰੇ ਘਰ ਨੇ ਹੀ ਕੀਤਾ ਹੈ। ਸੰਬੰਧਿਤ ਤੱਥਾਂ ਨੂੰ ਆਧਾਰ ਬਣਾ ਪੁਲਸ ਨੇ ਹੁਣ ਦੋਸ਼ੀ ਪਵਨਪ੍ਰੀਤ ਕੌਰ ਖਿਲਾਫ 43 ਲੱਖ ਰੁਪਏ ਦੇ ਕਰੀਬ ਧੋਖਾਧੇਹੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਰਾਸ਼ੀ ਮੁਤਾਬਕ ਇਨ੍ਹਾਂ ਉਂਗਲਾਂ 'ਚ ਪਾਓ ਸੋਨੇ ਦੀ ਅੰਗੂਠੀ, ਬਦਲ ਜਾਵੇਗੀ ਕਿਸਮਤ

ਇਸੇ ਦੌਰਾਨ ਪਵਨਪ੍ਰੀਤ ਕੌਰ ਦਾ ਪੱਖ ਜਾਣਨ ਲਈ ਉਸ ਨਾਲ ਸੰਪਰਕ ਕਰਨ ਦੇ ਕੀਤੇ ਗਏ ਕਈ ਉਪਰਾਲਿਆਂ ਤੋਂ ਬਾਅਦ ਵੀ ਉਸ ਨਾਲ ਸੰਪਰਕ ਨਹੀਂ ਹੋ ਪਾਇਆ ਹੈ। ਹਾਲਾਂਕਿ ਉਸ ਦੇ ਨਿਕਟ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਦਰਜ ਕੀਤੀ ਗਈ ਪੁਲਸ ਐੱਫਆਈਆਰ ਅਤੇ ਕੁਲਵੰਤ ਸਿੰਘ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ ਗਲਤ ਹਨ। ਸੂਤਰਾਂ ਨੇ ਲਗਾਏ ਜਾ ਰਹੇ ਕਿਸੇ ਵੀ ਦੋਸ਼ ਦੀ ਪੁਸ਼ਟੀ ਨਹੀਂ ਕੀਤੀ ਹੈ। ਖਬਰ ਲਿਖੇ ਜਾਣ ਤੱਕ ਦੋਸ਼ੀ ਪਵਨਪ੍ਰੀਤ ਕੌਰ ਪੁਲਸ ਗ੍ਰਿਫਤਾਰੀ ਤੋਂ ਬਾਹਰ ਚੱਲ ਰਹੀ ਹੈ। ਪੁਲਸ ਜਾਂਚ ਦਾ ਦੌਰ ਜਾਰੀ ਹੈ।


author

Sandeep Kumar

Content Editor

Related News