ਸੈਂਕੜੇ ਬੇਰੋਜ਼ਗਾਰਾਂ ਨਾਲ ਠੱਗੀ ਮਾਰਨ ਦੇ ਦੋਸ਼ ''ਚ ਭੈਣ-ਭਰਾ ਤੇ ਪਤਨੀ ਸਬੂਤਾਂ ਦੀ ਘਾਟ ਕਾਰਨ ਬਰੀ

Tuesday, Oct 31, 2017 - 03:14 PM (IST)

ਸੈਂਕੜੇ ਬੇਰੋਜ਼ਗਾਰਾਂ ਨਾਲ ਠੱਗੀ ਮਾਰਨ ਦੇ ਦੋਸ਼ ''ਚ ਭੈਣ-ਭਰਾ ਤੇ ਪਤਨੀ ਸਬੂਤਾਂ ਦੀ ਘਾਟ ਕਾਰਨ ਬਰੀ


ਮੋਗਾ (ਸੰਦੀਪ) - ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਿਕਰਮਜੀਤ ਸਿੰਘ ਦੀ ਅਦਾਲਤ ਨੇ 2 ਸਾਲ ਪਹਿਲਾਂ ਸੈਂਕੜੇ ਬੇਰੋਜ਼ਗਾਰਾਂ ਲੜਕੇ-ਲੜਕੀਆਂ ਨੂੰ ਮੁਫਤ ਕੰਪਿਊਟਰ ਸਿੱਖਿਆ ਕੋਰਸ ਕਰਵਾਉਣ ਮਗਰੋਂ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ਾਂ 'ਚ ਘਿਰੇ ਭੈਣ-ਭਰਾ ਅਤੇ ਪਤਨੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। 
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਚਾਅ ਪੱਖ ਦੇ ਵਕੀਲ ਰਵਿੰਦਰਪਾਲ ਸਿੰਘ ਰੱਤੀਆਂ ਅਤੇ ਵਕੀਲ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਪੁਲਸ ਵੱਲੋਂ 12 ਜੁਲਾਈ, 2015 ਨੂੰ ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਹੁਕਮ 'ਤੇ ਵੀਰਪਾਲ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਮਾਡਲ ਟਾਊਨ, ਮੋਗਾ ਦੀ ਸ਼ਿਕਾਇਤ 'ਤੇ ਗੁਰਪਾਲ ਸਿੰਘ ਪਿੰਡ ਮੁਸਤਫਾਪੁਰ (ਗੁਰਦਾਸਪੁਰ) ਦੇ ਨਾਲ-ਨਾਲ ਇਸ ਮਾਮਲੇ 'ਚ ਸ਼ਾਮਲ ਉਸ ਦੀ ਪਤਨੀ ਰਾਜਵੀਰ ਕੌਰ ਅਤੇ ਭੈਣ ਸੁਖਜਿੰਦਰ ਕੌਰ ਖਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਗਿਆ ਸੀ।


Related News