ਐਨਕਾਊਂਟਰ ''ਚ ਮਾਰੇ ਗਏ ਰਣਜੀਤ ਸਿੰਘ ਮਾਮਲੇ ''ਚ ਸਬੂਤਾਂ ਸਮੇਤ ਜਾਣਕਾਰੀ ਦੇਣ CM ਤੇ DGP: ਪਰਗਟ ਸਿੰਘ

Thursday, Feb 26, 2026 - 02:31 PM (IST)

ਐਨਕਾਊਂਟਰ ''ਚ ਮਾਰੇ ਗਏ ਰਣਜੀਤ ਸਿੰਘ ਮਾਮਲੇ ''ਚ ਸਬੂਤਾਂ ਸਮੇਤ ਜਾਣਕਾਰੀ ਦੇਣ CM ਤੇ DGP: ਪਰਗਟ ਸਿੰਘ

ਜਲੰਧਰ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਮੰਗ ਕੀਤੀ ਹੈ ਕਿ ਬੀਤੇ ਦਿਨੀਂ ਪੁਲਸ ਮੁਕਾਬਲੇ 'ਚ ਮਾਰੇ ਗਏ 19 ਸਾਲਾ ਰਣਜੀਤ ਸਿੰਘ ਦੇ ਮਾਮਲੇ ਵਿਚ ਮੁੱਖ ਮੰਤਰੀ ਤੇ ਡੀ. ਜੀ. ਪੀ. ਨੂੰ ਪੁਖ਼ਤਾ ਸਬੂਤਾਂ ਸਮੇਤ ਸਪਸ਼ਟ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮਨੁੱਖੀ ਅਧਿਕਾਰ ਕਮਿਸ਼ਨ ਤੇ ਹਾਈ ਕੋਰਟ ਨੂੰ ਸੂ-ਮੋਟੋ ਨੋਟਿਸ ਲੈ ਕੇ ਅਜਿਹੇ ਪੁਲਸ ਮੁਕਾਬਲਿਆਂ ਦੀ ਸਮਾਂ-ਬੱਧ ਨਿਆਂਇਕ ਜਾਂਚ ਕਰਵਾਉਣ ਦੀ ਅਪੀਲ ਵੀ ਕੀਤੀ ਹੈ। 

ਪਰਗਟ ਸਿੰਘ ਨੇ ਕਿਹਾ ਕਿ 19 ਸਾਲਾ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਇਹ ਗੰਭੀਰ ਦੋਸ਼ ਲਗਾਏ ਗਏ ਹਨ ਕਿ ਇਹ ਇਕ ਝੂਠਾ ਤੇ ਫ਼ਰਜ਼ੀ ਪੁਲਸ ਮੁਕਾਬਲਾ (ਐਨਕਾਊਂਟਰ) ਸੀ। ਇਸ ਲਈ ਹੁਣ ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਅੱਗੇ ਆ ਕੇ ਭਰੋਸੇਯੋਗ ਸਬੂਤਾਂ ਸਮੇਤ ਸਪੱਸ਼ਟ ਅਤੇ ਪਾਰਦਰਸ਼ੀ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਦੋਸ਼ ਹੈ ਕਿ ਰਣਜੀਤ ਸਿੰਘ ਨੂੰ ਉਸ ਦੇ ਘਰ ਤੋਂ ਚੁੱਕਿਆ ਗਿਆ ਅਤੇ ਬਾਅਦ ਵਿਚ ਦੋ ਪੰਜਾਬ ਪੁਲਸ ਕਰਮਚਾਰੀਆਂ ਦੀ ਹੱਤਿਆ ਨਾਲ ਜੋੜਿਆ ਗਿਆ ਤੇ ਫ਼ਿਰ ਉਸ ਨੂੰ ਇਕ “ਐਨਕਾਊਂਟਰ” ਦੱਸੇ ਜਾ ਰਹੇ ਮਾਮਲੇ ਵਿਚ ਮਾਰ ਦਿੱਤਾ ਗਿਆ।

PunjabKesari

ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਜਦੋਂ ਸ਼ਾਸਨ ’ਤੇ ਗੰਭੀਰ ਸਵਾਲ ਖੜ੍ਹੇ ਹਨ ਅਤੇ ਪੰਜਾਬ ਇਕ 'ਪੁਲਸ ਸਟੇਟ' ਵੱਲ ਵਧ ਰਿਹਾ ਹੈ, ਅਜਿਹੇ ਐਨਕਾਊਂਟਰਾਂ ਦੀ ਵਧ ਰਹੀ ਲੜੀ ਇਕ ਸੁਤੰਤਰ ਅਤੇ ਨਿਰਪੱਖ ਜਾਂਚ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਮਾਨਯੋਗ ਹਾਈ ਕੋਰਟ ਨੂੰ ਸੁਓ ਮੋਟੋ ਨੋਟਿਸ ਲੈ ਕੇ ਸਮੇਂ-ਬੱਧ ਨਿਆਂਇਕ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ।


author

Anmol Tagra

Content Editor

Related News