ਸੈਂਟ੍ਰਲ ਜੇਲ ਦੇ ਹਵਾਲਾਤੀ ਨੇ ਸ਼ੱਕੀ ਹਲਾਤਾਂ ''ਚ ਕੀਤੀ ਖੁਦਕੁਸ਼ੀ

Saturday, May 03, 2025 - 11:09 PM (IST)

ਸੈਂਟ੍ਰਲ ਜੇਲ ਦੇ ਹਵਾਲਾਤੀ ਨੇ ਸ਼ੱਕੀ ਹਲਾਤਾਂ ''ਚ ਕੀਤੀ ਖੁਦਕੁਸ਼ੀ

ਲੁਧਿਆਣਾ (ਸਿਆਲ) - ਤਾਜਪੁਰ ਰੋਡ, ਸੈਂਟ੍ਰਲ ਜੇਲ ਵਿਚ ਇਕ ਹਵਾਲਾਤੀ ਨੇ ਸ਼ੱਕੀ ਹਲਾਤਾਂ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਿਸ ਦੀ ਪਛਾਣ ਜਤਿੰਦਰ ਵਜੋਂ ਹੋਈ ਹੈ। ਉਕਤ ਹਵਾਲਾਤੀ ਵੱਲੋਂ ਅਪਣਾਏ ਹਥਕੰਡੇ ਨੂੰ ਦੇਖ ਕੇ ਬੈਰਕ ਬੰਦੀਆਂ ਦੇ ਹੱਥ-ਪੈਰ ਫੁੱਲ ਗਏ। ਉਕਤ ਘਟਨਾ ਦੇ ਪਤਾ ਲਗਦੇ ਹੀ ਜੇਲ ਅਧਿਕਾਰੀ ਮੌਕੇ ‘ਤੇ ਪੁੱਜ ਗਏ। ਇਸ ਘਟਨਾ ਦੀ ਸੂਚਨਾ ਜੇਲ ਅਧਿਕਾਰੀਆਂ ਨੇ ਤੁਰੰਤ ਪੁਲਸ ਨੂੰ ਦਿੱਤੀ। 

ਥਾਣਾ ਡਵੀਜ਼ਨ 7 ਦੀ ਪੁਲਸ ਨੇ ਮ੍ਰਿਤਕ ਹਵਾਲਾਤੀ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ। ਮ੍ਰਿਤਕ ਹਵਾਲਾਤੀ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਹਵਾਲਾਤੀ ਦੀ ਮੌਤ ਦਾ ਕਾਰਨ ਜੇਲ ਪ੍ਰਸ਼ਾਸਨ ਨਹੀਂ ਦੱਸ ਰਿਹਾ ਪਰ ਮੌਰਚਰੀ ਦੇ ਰਜਿਸਟਰ ਵਿਚ ਹਵਾਲਾਤੀ ਦੀ ਮੌਤ ਦਾ ਕਾਰਨ ਫਾਹਾ ਲਗਾਉਣਾ ਲਿਖਿਆ ਗਿਆ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਡਾਕਟਰਾਂ ਦਾ ਇਕ ਪੈਨਲ ਮ੍ਰਿਤਕ ਹਵਾਲਾਤੀ ਦਾ ਪੋਸਟਮਾਟਮ ਕਰੇਗਾ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨ ਦਾ ਪਤਾ ਲਗ ਸਕੇਗਾ।


author

Inder Prajapati

Content Editor

Related News