ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ ਪਿਸਤੌਲ ਦੀ ਨੋਕ ''ਤੇ ਖੋਹੀ ਨਕਦੀ

Wednesday, Apr 11, 2018 - 03:55 AM (IST)

ਅੰਮ੍ਰਿਤਸਰ,   (ਅਰੁਣ)-  ਟਾਂਗਰਾ ਸਥਿਤ ਚੌਹਾਨ ਪੈਟਰੋਲ ਪੰਪ 'ਤੇ ਪੁੱਜੇ 3 ਅਣਪਛਾਤੇ ਕਾਰ ਸਵਾਰਾਂ ਨੇ ਪਿਸਤੌਲ ਦੀ ਨੋਕ 'ਤੇ 2 ਕਰਿੰਦਿਆਂ ਕੋਲੋਂ ਨਕਦੀ ਖੋਹ ਲਈ। ਸ਼ਿਕਾਇਤ 'ਚ ਜੋਧਬੀਰ ਸਿੰਘ ਨੇ ਤਰਸਿੱਕਾ ਪੁਲਸ ਨੂੰ ਦੱਸਿਆ ਕਿ ਉਹ ਉਕਤ ਪੈਟਰੋਲ ਪੰਪ 'ਤੇ ਸੇਲਜ਼ਮੈਨ ਦੀ ਨੌਕਰੀ ਕਰਦਾ ਹੈ, ਬੀਤੀ ਰਾਤ ਸਵਿਫਟ ਕਾਰ 'ਚ ਆਏ 3 ਨੌਜਵਾਨ ਉਸ ਨੂੰ ਕਾਰ ਵਿਚ 2 ਹਜ਼ਾਰ ਦਾ ਪੈਟਰੋਲ ਪਾਉਣ ਲਈ ਕਹਿਣ ਲੱਗੇ, ਉਸ ਵੱਲੋਂ ਪੈਸੇ ਮੰਗਣ 'ਤੇ ਇਕ ਨੌਜਵਾਨ ਨੇ ਉਸ 'ਤੇ ਪਿਸਤੌਲ ਤਾਣਦਿਆਂ ਜੇਬ ਵਿਚ ਪਈ 10 ਹਜ਼ਾਰ ਦੀ ਨਕਦੀ ਤੇ ਦੂਸਰੇ ਸੇਲਜ਼ਮੈਨ ਜੁਗਰਾਜ ਸਿੰਘ ਦੀ ਜੇਬ 'ਚ ਪਏ 6 ਹਜ਼ਾਰ ਰੁਪਏ ਕੱਢ ਕੇ ਦੌੜ ਗਏ। ਮਾਮਲਾ ਦਰਜ ਕਰ ਕੇ ਪੁਲਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।


Related News