ਦੋਹਰੇ ਕਤਲਕਾਂਡ 'ਚ ਅਦਾਲਤ ਦਾ ਫੈਸਲਾ, 7 ਨੂੰ 7-7 ਦੀ ਕੈਦ

08/02/2017 5:54:58 PM


ਗੁਰਦਾਸਪੁਰ(ਵਿਨੋਦ)–ਦੋਹਰੇ ਕਤਲ ਦੇ ਮਾਮਲੇ 'ਚ ਅੱਜ ਐਡੀਸ਼ਨਲ ਸੈਸ਼ਨ ਜੱਜ ਮੈਡਮ ਜਸਵਿੰਦਰ ਸ਼ੁਮਾਰ ਦੀ ਅਦਾਲਤ ਨੇ 7 ਵਿਅਕਤੀਆਂ ਨੂੰ 7-7 ਸਾਲ ਦੀ ਸਜ਼ਾ ਤੇ 7 ਨੂੰ ਬਰੀ ਕਰ ਦਿੱਤਾ।ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਭੰਬੋਈ ਵਿਖੇ 8 ਅਗਸਤ 2016 ਨੂੰ ਬਲਵਿੰਦਰ ਸਿੰਘ ਉਰਫ਼ ਸੋਨੀ ਪੁੱਤਰ ਅਜੀਤ ਸਿੰਘ ਵਾਸੀ ਕਲੇਰ ਅਤੇ ਮੇਜਰ ਸਿੰਘ ਪੁੱਤਰ ਸੁਲੱਖਣ ਵਾਸੀ ਮਰਾਰਪੁਰ ਦੇ ਕਤਲ ਮਾਮਲੇ ਵਿਚ ਪੁਲਸ ਨੇ ਗੁਰਮੁੱਖ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ, ਮੰਗਲ ਸਿੰਘ, ਮੇਜਰ ਸਿੰਘ ਅਤੇ ਜੋਗਾ ਸਿੰਘ ਉਪਰ ਧਾਰਾ 302, 307 ਤਹਿਤ ਮਾਮਲਾ ਦਰਜ ਕੀਤਾ ਸੀ। 
ਵਰਣਨਯੋਗ ਹੈ ਕਿ ਪਹਿਲੀ ਮੁੱਦਈ ਪਾਰਟੀ ਵੱਲੋਂ ਗੁਰਮੁੱਖ ਸਿੰਘ, ਹਰਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਨੂੰ ਵੀ ਜ਼ਖ਼ਮੀ ਕੀਤਾ ਗਿਆ ਸੀ, ਜਿਸ ਕਾਰਨ ਗੁਰਮੁੱਖ ਸਿੰਘ ਅਤੇ ਬਾਕੀ ਪਾਰਟੀ ਵੱਲੋਂ ਰਾਜਬੀਰ ਸਿੰਘ, ਬਲਰਾਜ ਸਿੰਘ, ਗੁਰਚਰਨ ਸਿੰਘ, ਜਗਮੋਹਨ ਸਿੰਘ, ਸੁਰਿੰਦਰ ਸਿੰਘ, ਸਵਰਨ ਸਿੰਘ ਅਤੇ ਗੁਰਕ੍ਰਿਪਾਲ ਸਿੰਘ ਖਿਲਾਫ਼ ਧਾਰਾ 307 ਦਾ ਪਰਚਾ ਦਰਜ ਕੀਤਾ ਗਿਆ ਸੀ। 
ਐਡੀਸ਼ਨਲ ਸੈਸ਼ਨ ਜੱਜ ਜਸਵਿੰਦਰ ਸ਼ੁਮਾਰ ਨੇ ਦੋਵਾਂ ਧਿਰਾਂ ਦੇ ਬਿਆਨਾਂ ਤੋਂ ਬਾਅਦ ਅਦਾਲਤ ਨੇ ਪ੍ਰਸਿੱਧ ਫੌਜਦਾਰੀ ਵਕੀਲ ਕਰਨਜੀਤ ਸਿੰਘ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਦੋਹਰੇ ਕਤਲ ਦੇ ਮਾਮਲੇ 'ਚੋਂ ਗੁਰਮੁੱਖ ਸਿੰਘ ਅਤੇ ਉਸ ਦੇ ਬਾਕੀ ਸਾਥੀਆਂ ਨੂੰ ਬਰੀ ਕਰ ਦਿੱਤਾ ਜਦਕਿ ਦੂਜੀ ਧਿਰ ਦੇ ਰਾਜਬੀਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਗਈ।


Related News