ਹਰਿਆਣਾ ਤੋਂ ਜੂਆ ਖੇਡਣ ਪੰਜਾਬ ਆਏ ਜੁਆਰੀਏ! ਪੁਲਸ ਨੇ ਗ੍ਰਿਫ਼ਤਾਰ ਕੀਤੇ 27 ਮੁਲਜ਼ਮ, 7 ਲੱਖ ਰੁਪਏ ਬਰਾਮਦ
Monday, Jan 19, 2026 - 05:33 PM (IST)
ਲਹਿਰਾਗਾਗਾ (ਗਰਗ): ਪੁਲਸ ਨੇ ਗੁਆਂਡੀ ਸੂਬੇ ਹਰਿਆਣਾ ਦੇ ਨਾਲ ਲੱਗਦੇ ਪਿੰਡ ਗੁਰੂ ਨਾਨਕ ਨਗਰ ਚੂੜਲ ਕਲਾਂ ਵਿਖੇ ਰੇਡ ਕਰਦਿਆਂ 27 ਵਿਅਕਤੀਆਂ ਨੂੰ 7 ਲੱਖ ਤੋਂ ਵੱਧ ਰੁਪਏ ਦੀ ਰਾਸ਼ੀ ਸਮੇਤ ਜੂਆ ਖੇਡਦੇ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਣਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰੂ ਨਾਨਕ ਨਗਰ ਚੂੜਲ ਵਿਖੇ ਇੱਕ ਗੈਂਗ ਵੱਡੇ ਪੱਧਰ ਤੇ ਜੂਆ ਖੇਡਣ ਤੇ ਖਿਡਾਉਣ ਦਾ ਕੰਮ ਕਰਦਾ ਹੈ। ਜਿਸ ਦੇ ਚਲਦੇ ਥਾਣਾ ਸਦਰ ਦੇ ਇੰਚਾਰਜ ਮਨਪ੍ਰੀਤ ਸਿੰਘ, ਸਿਟੀ ਚੋਟੀਆਂ ਦੇ ਇੰਚਾਰਜ ਰਣਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਰੇਡ ਕਰਦਿਆਂ 27 ਵਿਅਕਤੀਆਂ ਨੂੰ 7 ਲੱਖ 23 ਹਜਰ ਰੁਪਏ ਦੀ ਨਗਦ ਰਾਸ਼ੀ ਸਮੇਤ ਜੂਆ ਖੇਡਦੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ 27 ਵਿਅਕਤੀਆਂ ਵਿਚੋਂ ਪੰਜਾਬ ਦੇ ਸਿਰਫ ਪੰਜ ਹਨ ਬਾਕੀ ਵਿਅਕਤੀ ਹਰਿਆਣਾ ਨਾਲ ਸੰਬੰਧਿਤ ਹਨ। ਕਾਬੂ ਕੀਤੇ ਗਏ ਵਿਅਕਤੀਆਂ ਵਿੱਚ ਪ੍ਰਮੋਦ ਕੁਮਾਰ ਸੰਗਰੂਰ, ਮਨੋਜ ਕੁਮਾਰ ਪਾਤੜਾਂ, ਮਹੇਸ਼ ਕੁਮਾਰ ਪਟਿਆਲਾ, ਤਲਵਿੰਦਰ ਸਿੰਘ ਪਟਿਆਲਾ, ਸ਼ੈਪੀ ਸੰਗਰੂਰ ਤੋਂ ਇਲਾਵਾ ਹਰਿਆਣਾ ਨਾਲ ਸਬੰਧਿਤ ਮਹਿੰਦਰਪਾਲ ਉਰਫ ਚਿੜੀਆ ਰਤੀਆ, ਸੁਖਪਾਲ ਸਿੰਘ ਵਾਸੀ ਰਤੀਆ, ਸੰਦੀਪ ਸਿੰਘ ਟੋਹਾਣਾ ,ਭੁਵਨੇਸ਼ ਕੁਮਾਰ ਰਤੀਆ, ਰਘਬੀਰ ਸਿੰਘ ਉਕਲਾਣਾ, ਵਰਿੰਦਰ ਸਿੰਘ ਉਕਲਾਣਾ ,ਪ੍ਰਵੀਨ ਕੁਮਾਰ ਟੋਹਾਣਾ ,ਡਿੰਪਲ ਕੁਮਾਰ ਰਤੀਆ, ਅੰਚਿਤ ਕੁਮਾਰ ਟੋਹਾਣਾ, ਦਲੀਪ ਸਿੰਘ ਟੋਹਾਣਾ, ਕੁਲਦੀਪ ਸਿੰਗਲਾ ਟੋਹਾਣਾ, ਵਿਨੋਦ ਕੁਮਾਰ ਭੁੰਨਾ, ਸੁਰਿੰਦਰ ਸਿੰਘ ਹਿਸਾਰ, ਸੋਨੂ ਉਰਫ ਬਾਗੜੀ ਭੂਨਾ , ਸੁਨੀਲ ਕੁਮਾਰ ਭੂਨਾ, ਅਨਿਲ ਸੈਣੀ ਟੋਹਾਣਾ , ਦਿਲਬਾਗ ਸਿੰਘ ਟੋਹਾਣਾ, ਰਵੀ ਹਿਸਾਰ ,ਪ੍ਰਦੀਪ ਉਰਫ ਤੋਤਾ ਹਿਸਾਰ ,ਰਜੇਸ਼ ਹਿਸਾਰ, ਮਿੰਟੂ ਹਿਸਾਰ ਅਤੇ ਰਮੇਸ਼ ਕੁਮਾਰ ਟੋਹਾਣਾ ਸ਼ਾਮਲ ਹਨ। ਉਹਨਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਡੀ.ਐੱਸ.ਪੀ. ਨੇ ਸਪਸ਼ਟ ਕੀਤਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਲੈ ਕੇ ਪੁਲਸ ਪੂਰੀ ਤਰ੍ਹਾਂ ਗੰਭੀਰ ਹੈ। ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ, ਉਨ੍ਹਾਂ ਕਿਹਾ ਕਿ ਗਵਾਂਢੀ ਸੂਬਾ ਹਰਿਆਣਾ ਦੇ ਨਾਲ ਇਲਾਕਾ ਲੱਗਦਾ ਹੋਣ ਦੇ ਕਾਰਨ ਸਮੇਂ-ਸਮੇਂ ਤੇ ਇੰਟਰਸਟੇਟ ਨਾਕੇਬੰਦੀ ਵੀ ਕੀਤੀ ਜਾਂਦੀ ਹੈ, ਪਰ ਉਕਤ ਘਟਨਾ ਤੋਂ ਬਾਅਦ ਪੁਲਿਸ ਪੂਰੀ ਮੁਸਤੈਦੀ ਵਰਤੇਗੀ। ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
