ਤਲਵੰਡੀ ਕਲਾਂ ਦੀ ਮਹਿਲਾ ਨਸ਼ਾ ਸਮੱਗਲਰ ਹੈਰੋਇਨ ਸਣੇ ਕਾਬੂ, ਪਹਿਲਾਂ ਵੀ ਸਮੱਗਲਿੰਗ ਦੇ ਦਰਜ ਹਨ 7 ਕੇਸ

Saturday, Jan 24, 2026 - 09:22 AM (IST)

ਤਲਵੰਡੀ ਕਲਾਂ ਦੀ ਮਹਿਲਾ ਨਸ਼ਾ ਸਮੱਗਲਰ ਹੈਰੋਇਨ ਸਣੇ ਕਾਬੂ, ਪਹਿਲਾਂ ਵੀ ਸਮੱਗਲਿੰਗ ਦੇ ਦਰਜ ਹਨ 7 ਕੇਸ

ਲੁਧਿਆਣਾ (ਅਨਿਲ) : ਪੁਲਸ ਕਮਿਸ਼ਨਰ ਆਈ. ਪੀ. ਐੱਸ. ਸਵਪਨ ਸ਼ਰਮਾ ਦੇ ਨਿਰਦੇਸ਼ਾਂ ’ਤੇ ਥਾਣਾ ਲਾਡੋਵਾਲ ਦੀ ਪੁਲਸ ਨੇ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਦੀ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਪਿੰਡ ਤਲਵੰਡੀ ਕਲਾਂ ਦੀ ਔਰਤ ਨਸ਼ਾ ਸਮੱਗਲਰ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਬਸੰਤ ਪੰਚਮੀ ਮੌਕੇ ਭੈਣੀ ਸਾਹਿਬ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸਿੰਘ ਸੈਣੀ

ਜਾਣਕਾਰੀ ਦਿੰਦੇ ਹੋਏ ਥਾਣਾ ਲਾਡੋਵਾਲ ਦੀ ਮੁਖੀ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਥਾਣੇਦਾਰ ਦਲਬੀਰ ਸਿੰਘ ਦੀ ਪੁਲਸ ਟੀਮ ਗਸ਼ਤ ਦੌਰਾਨ ਸਤਲੁਜ ਦਰਿਆ ਦੇ ਨੇੜੇ ਖਵਾਜਾ ਪੀਰ ਕੋਲ ਮੌਜੂਦ ਸੀ ਅਤੇ ਇਸੇ ਦੌਰਾਨ ਸਾਹਮਣੇ ਇਕ ਔਰਤ ਖੜ੍ਹੀ ਹੋਈ ਦਿਖਾਈ ਦਿੱਤੀ। ਜਦੋਂ ਪੁਲਸ ਟੀਮ ਨੇ ਉਕਤ ਔਰਤ ਨੂੰ ਚੈਕਿੰਗ ਲਈ ਰੋਕਣ ਦਾ ਯਤਨ ਕੀਤਾ ਤਾਂ ਉਕਤ ਔਰਤ ਪੁਲਸ ਟੀਮ ਨੂੰ ਦੇਖ ਕੇ ਪਿੱਛੇ ਮੁੜ ਕੇ ਭੱਜਣ ਲੱਗੀ ਪਰ ਪੁਲਸ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਔਰਤ ਨੂੰ ਕਾਬੂ ਕਰ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਔਰਤ ਕੋਲੋਂ 22 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਟੀਮ ਨੇ ਤੁਰੰਤ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਮਨਜੀਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਪਿੰਡ ਤਲਵੰਡੀ ਕਲਾਂ ਵਜੋਂ ਕੀਤੀ ਹੈ।

ਇਹ ਵੀ ਪੜ੍ਹੋ : ਗ੍ਰੀਨਲੈਂਡ ਪਹੁੰਚੀ ਡੈਨਮਾਰਕ ਦੀ ਪ੍ਰਧਾਨ ਮੰਤਰੀ, ਆਈਲੈਂਡ ਦੇ ਭਵਿੱਖ 'ਤੇ ਹੋਵੇਗੀ ਵੱਡੀ ਚਰਚਾ

ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਔਰਤ ਖਿਲਾਫ ਥਾਣਾ ਲਾਡੋਵਾਲ ’ਚ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਨਸ਼ਾ ਸਮੱਗਲਰ ਔਰਤ ਮਨਜੀਤ ਕੌਰ ਪਿਛਲੇ ਕਈ ਸਾਲਾਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੀ ਹੈ, ਜਿਸ ’ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ ਕਰੀਬ 7 ਕੇਸ ਦਰਜ ਹਨ।

 


author

Sandeep Kumar

Content Editor

Related News