ਲੁਧਿਆਣਾ ’ਚ ਭਰਾ ਨੇ ਕੁਹਾੜੀ ਨਾਲ ਵੱਢ ਸੁੱਟੀ ਭੈਣ, ਫਿਰ ਜੋ ਹੋਇਆ ਦੇਖ ਦੰਗ ਰਹਿ ਗਿਆ ਪਰਿਵਾਰ

Sunday, Sep 03, 2023 - 06:28 PM (IST)

ਲੁਧਿਆਣਾ ’ਚ ਭਰਾ ਨੇ ਕੁਹਾੜੀ ਨਾਲ ਵੱਢ ਸੁੱਟੀ ਭੈਣ, ਫਿਰ ਜੋ ਹੋਇਆ ਦੇਖ ਦੰਗ ਰਹਿ ਗਿਆ ਪਰਿਵਾਰ

ਲੁਧਿਆਣਾ (ਰਾਜ) : ਬਾੜੇਵਾਲ ਰੋਡ ’ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਨੌਜਵਾਨ ਨੇ ਆਪਣੀ ਹੀ ਨਾਬਾਲਗ ਚਚੇਰੀ ਭੈਣ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ, ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਖੁਦ ਦਾ ਗਲਾ ਵੱਢ ਲਿਆ। ਨੇੜੇ ਦੇ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਤੁਰੰਤ ਟੈਂਪੂ ’ਚ ਪਾ ਕੇ ਨੇੜੇ ਦੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਨੌਜਵਾਨ ਦੀ ਹਾਲਤ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਦੋਂਕਿ ਲੜਕੀ ਦਾ ਪ੍ਰਾਈਵੇਟ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਸੂਚਨਾ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀਆਂ ਸਮੇਤ ਥਾਣਾ ਸਰਾਭਾ ਨਗਰ ਅਤੇ ਚੌਕੀ ਰਘੁਨਾਥ ਐਨਕਲੇਵ ਦੀ ਪੁਲਸ ਮੌਕੇ ’ਤੇ ਪੁੱਜ ਗਈ। ਜ਼ਖਮੀ ਨੌਜਵਾਨ ਰਾਕੇਸ਼ ਹੈ, ਜਦੋਂਕਿ ਨਾਬਾਲਗ ਸੰਧਿਆ ਹੈ। ਪੁਲਸ ਨੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਰਕਾਰੀ ਪ੍ਰਾਇਮਰੀ ਸਕੂਲ ’ਚ ਮਚ ਗਿਆ ਚੀਕ-ਚਿਹਾੜਾ, 22 ਸਾਲਾ ਅਧਿਆਪਕਾ ਨੇ ਕਲਾਸ ’ਚ ਕੀਤੀ ਖ਼ੁਦਕੁਸ਼ੀ

PunjabKesari

ਜਾਣਕਾਰੀ ਮੁਤਾਬਕ ਦੋਵੇਂ ਪਰਿਵਾਰ ਮੂਲ ਰੂਪ ’ਚ ਯੂ. ਪੀ. ਦੇ ਹਰਦੋਈ ਦੇ ਰਹਿਣ ਵਾਲੇ ਹਨ। ਦੋਵੇਂ ਪਰਿਵਾਰ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਸੰਧਿਆ ਅਤੇ ਰਾਕੇਸ਼ ਚਚੇਰੇ ਭੈਣ-ਭਰਾ ਹਨ, ਦੋਵੇਂ ਬਾੜੇਵਾਲ ਸਥਿਤ ਇਕ ਵਿਹੜੇ ’ਚ ਵੱਖ-ਵੱਖ ਕੁਆਰਟਰਾਂ ’ਚ ਰਹਿੰਦੇ ਹਨ। ਸ਼ਨੀਵਾਰ ਦੀ ਬਾਅਦ ਦੁਪਹਿਰ ਨੂੰ ਸੰਧਿਆ ਪਰਿਵਾਰ ਦੇ ਨਾਲ ਬੈਠੀ ਹੋਈ ਸੀ। ਇਸ ਦੌਰਾਨ ਰਾਕੇਸ਼ ਵੀ ਆਪਣੇ ਕੁਆਰਟਰ ਵਿਚ ਸੀ। ਕੁਝ ਸਮੇਂ ਬਾਅਦ ਉਹ ਕਹਾੜੀ ਲੈ ਕੇ ਬਾਹਰ ਆਇਆ ਅਤੇ ਸੰਧਿਆ ’ਤੇ ਤਾਬੜਤੋੜ ਵਾਰ ਕਰਨ ਲੱਗ ਪਿਆ। ਇਕਦਮ ਹੋਏ ਹਮਲੇ ਨਾਲ ਪਰਿਵਾਰ ਵਾਲੇ ਵੀ ਘਬਰਾ ਗਏ। ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ ਕਿ ਰਾਕੇਸ਼ ਅਜਿਹਾ ਕਿਉਂ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪਟਵਾਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁੱਖ ਮੰਤਰੀ ਨੇ ਜਾਰੀ ਕੀਤਾ ਸਖ਼ਤ ਫ਼ਰਮਾਨ

ਇਸੇ ਦੌਰਾਨ ਸੰਧਿਆ ਦੀ ਵੱਡੀ ਭੈਣ ਰੁਚਿਕਾ ਨੇ ਰਾਕੇਸ਼ ਦੇ ਹੱਥ ਫੜੇ ਅਤੇ ਉਸ ਨੂੰ ਸੰਧਿਆ ’ਤੇ ਹਮਲਾ ਕਰਨ ਤੋਂ ਰੋਕਿਆ ਪਰ ਰਾਕੇਸ਼ ਨੇ ਕੁਹਾੜੀ ਸੁੱਟ ਕੇ ਤੇਜ਼ਧਾਰ ਹਥਿਆਰ ਕੱਢ ਲਿਆ। ਉਸ ਨਾਲ ਸੰਧਿਆ ’ਤੇ ਹਮਲਾ ਨਹੀਂ ਕੀਤਾ, ਸਗੋਂ ਖੁਦ ਦਾ ਗਲਾ ਵੱਢ ਲਿਆ। ਦੋਵੇਂ ਲਹੂ-ਲੁਹਾਨ ਹਾਲਤ ’ਚ ਤੜਫਨ ਲੱਗੇ ਤਾਂ ਪਰਿਵਾਰ ਨੇ ਬਾਕੀ ਲੋਕਾਂ ਨੂੰ ਬੁਲਾਇਆ ਅਤੇ ਦੋਵਾਂ ਨੂੰ ਇਕ ਟੈਂਪੂ ਵਿਚ ਪਾ ਕੇ ਹਸਪਤਾਲ ਲੈ ਗਏ। ਰਾਕੇਸ਼ ਦੀ ਹਾਲਤ ਜ਼ਿਆਦਾ ਖਰਾਬ ਸੀ। ਇਸ ਲਈ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਦੋਂਕਿ ਸੰਧਿਆ ਦਾ ਇਲਾਜ ਪ੍ਰਾਈਵੇਟ ਹਸਪਤਾਲ ’ਚ ਚੱਲ ਰਿਹਾ ਹੈ। ਹਾਲਾਂਕਿ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : 20-25 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਮੁੰਡੇ ਦਾ ਕਤਲ, ਡੇਢ ਸਾਲਾ ਧੀ ਦਾ ਪਿਓ ਸੀ ਮ੍ਰਿਤਕ

ਉੱਧਰ, ਰਘੂਨਾਥ ਐਨਕਲੇਵ ਦੇ ਚੌਕੀ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਕਿ ਰਾਕੇਸ਼ ਨੇ ਆਪਣੀ ਭੈਣ ’ਤੇ ਹਮਲਾ ਕਿਉਂ ਕੀਤਾ। ਪਰਿਵਾਰ ਨੂੰ ਵੀ ਕਾਰਨ ਸਪੱਸ਼ਟ ਨਹੀਂ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਨਾਬਾਲਗਾ ਦੇ ਬਿਆਨਾਂ ਤੋਂ ਬਾਅਦ ਹੀ ਕੁਝ ਕਿਹਾ ਜਾਵੇਗਾ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਸ ਵਲੋਂ ਫਿਲਹਾਲ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪਟਵਾਰੀਆਂ ਨੂੰ ਸਖ਼ਤ ਚਿਤਾਵਨੀ ਮਗਰੋਂ ਮੁੱਖ ਮੰਤਰੀ ਦਾ ਵੱਡਾ ਫ਼ੈਸਲਾ, 586 ਨਵੀਆਂ ਪੋਸਟਾਂ ਕੱਢਣ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News