ਸਕਿਓਰਿਟੀ ਗਾਰਡ ਦੀ ਮੌਤ ਮਾਮਲੇ ''ਚ ਪਰਿਵਾਰ ਨੂੰ 19 ਲੱਖ ਦਾ ਮੁਆਵਜ਼ਾ ਦੇਣ ਦੇ ਹੁਕਮ
Monday, May 25, 2026 - 01:42 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : 7 ਸਾਲ ਪਹਿਲਾਂ ਮੋਟਰਸਾਈਕਲ ਦੀ ਟੱਕਰ ’ਚ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬੀਊਨਲ ਨੇ 19 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਮੁਆਵਜ਼ੇ ਦੀ ਰਕਮ ਮੁਲਜ਼ਮ ਬਾਈਕ ਚਾਲਕ ਫਹੀਮ ਅਹਿਮਦ ਅੰਸਾਰੀ ਨੂੰ ਦੇਣੀ ਪਵੇਗੀ, ਕਿਉਂਕਿ ਅਦਾਲਤ ਨੇ ਮਾਮਲੇ ਦੀ ਸੁਣਵਾਈ ਦੌਰਾਨ 19 ਜਨਵਰੀ, 2026 ਨੂੰ ਬੀਮਾ ਕੰਪਨੀ ਤੋਂ ਕੇਸ ਹਟਾ ਦਿੱਤਾ ਸੀ। ਅਦਾਲਤ ਵੱਲੋਂ ਇਹ ਹੁਕਮ ਮੋਟਰਸਾਈਕਲ ਦਾ ਬੀਮਾ ਨਾ ਹੋਣ ਕਾਰਨ ਦਿੱਤਾ ਗਿਆ।
ਦਾਇਰ ਮਾਮਲੇ ਤਹਿਤ ਇਹ ਹਾਦਸਾ 2019 ਨੂੰ ਇੰਡਸਟਰੀਅਲ ਏਰੀਆ ਫੇਜ਼-1 ’ਚ ਉਦੋਂ ਵਾਪਰਿਆ, ਜਦੋਂ ਪੀੜਤ ਦਿਨੇਸ਼ ਤਿਵਾੜੀ ਆਪਣੀ ਸਾਈਕਲ ’ਤੇ ਸੈਕਟਰ-29 ਤੋਂ ਹੁੰਦੇ ਹੋਏ ਇੰਡਸਟਰੀਅਲ ਏਰੀਆ ਜਾ ਰਿਹਾ ਸੀ। ਉਸੇ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦਿਨੇਸ਼ ਤ੍ਰਿਪਾਠੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਪੀ. ਜੀ. ਆਈ. ਚੰਡੀਗੜ੍ਹ ’ਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
