ਪੰਜਾਬ ''ਚ ਰੂਹ ਕੰਬਾਊ ਵਾਰਦਾਤ, ਭਰਾ ਨੇ ਭੈਣ ਦਾ ਕਹੀ ਮਾਰ ਕੇ ਕਰ''ਤਾ ਕਤਲ, ਪਤਨੀ ਦੇ ਮਾਤਾ ਨੂੰ ਵੀ...
Thursday, May 21, 2026 - 03:51 PM (IST)
ਤਰਨਤਾਰਨ (ਸੰਦੀਪ)- ਸਭਰਾ ਪਿੰਡ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਇਕ ਨੌਜਵਾਨ ਨੇ ਆਪਣੀ ਸਕੀ ਭੈਣ ਦਾ ਕਤਲ ਕਰ ਦਿੱਤਾ, ਜਦਕਿ ਆਪਣੀ ਮਾਤਾ ਅਤੇ ਪਤਨੀ ਨੂੰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸਭਰਾ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਦੇ ਪੁੱਤਰ ਰਸਾਲ ਸਿੰਘ ਨੇ ਕਹੀ ਨਾਲ ਆਪਣੀ ਭੈਣ ਸੰਦੀਪ ਕੌਰ ’ਤੇ ਹਮਲਾ ਕਰ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਸੰਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਉਸ ਨੇ ਆਪਣੀ ਮਾਤਾ ਜਸਬੀਰ ਕੌਰ ਅਤੇ ਆਪਣੀ ਪਤਨੀ ’ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਈਆਂ।
ਇਹ ਵੀ ਪੜ੍ਹੋ- ਭਿਆਨਕ ਗਰਮੀ ਵਿਚਾਲੇ ਪੰਜਾਬ ਦੇ ਇਨ੍ਹਾਂ ਪਿੰਡਾਂ 'ਚ ਬੰਦ ਹੋ ਗਈ ਬਿਜਲੀ ਸਪਲਾਈ
ਘਟਨਾ ਦੌਰਾਨ ਰਸਾਲ ਸਿੰਘ ਨੇ ਘਰ ਵਿੱਚ ਮੌਜੂਦ ਪਾਲਤੂ ਕੁੱਤੇ ਅਤੇ ਬੱਕਰੀਆਂ ’ਤੇ ਵੀ ਹਮਲਾ ਕੀਤਾ, ਜਿਸ ਕਾਰਨ ਕੁੱਤੇ ਅਤੇ ਇਕ ਬੱਕਰੀ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਉਹ ਆਪਣੇ ਪਿਤਾ ਮੁਖਤਿਆਰ ਸਿੰਘ ਨੂੰ ਵੀ ਲੱਭਦਾ ਰਿਹਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਉਸਦੇ ਹੱਥ ਲੱਗ ਜਾਂਦੇ ਤਾਂ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ।
ਇਹ ਵੀ ਪੜ੍ਹੋ- ਪੰਜਾਬ: ਘਰ 'ਚ ਹੋ ਗਿਆ ਵੱਡਾ BLAST, ਲੈਂਟਰ ਸਣੇ ਟੁੱਟੀਆਂ ਕੰਧਾਂ, ਦੋ ਔਰਤਾਂ ਗੰਭੀਰ ਜ਼ਖਮੀ
ਇਸ ਸਬੰਧੀ ਜਦੋਂ ਥਾਣਾ ਸਦਰ ਪੱਟੀ ਦੇ ਐਸਐਚਓ ਗੁਰਚਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਪੱਖ ਵੱਲੋਂ ਕੋਈ ਬਿਆਨ ਦਰਜ ਨਹੀਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਕੋਈ ਅਧਿਕਾਰਕ ਬਿਆਨ ਮਿਲਦਾ ਹੈ, ਮੀਡੀਆ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚੇਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
