ਲੁਧਿਆਣਾ ''ਚ ਸਰਕਾਰੀ ਗੋਦਾਮ ''ਚ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਨੇ ਕਈ ਸੜਕਾਂ ਕੀਤੀਆਂ ਬਲਾਕ

Sunday, May 24, 2026 - 06:11 PM (IST)

ਲੁਧਿਆਣਾ ''ਚ ਸਰਕਾਰੀ ਗੋਦਾਮ ''ਚ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਨੇ ਕਈ ਸੜਕਾਂ ਕੀਤੀਆਂ ਬਲਾਕ

ਲੁਧਿਆਣਾ (ਖ਼ੁਰਾਨਾ): ਲੁਧਿਆਣਾ-ਫਿਰੋਜ਼ਪੁਰ ਰੇਲਵੇ ਲਾੀਨ ਦੇ ਸਰਾਭਾ ਨਗਰ ਰੇਲਵੇ ਕ੍ਰਾਸਿੰਗ ਫਾਟਕ ਨੇੜੇ ਪੈਂਦੇ ਪਾਈਪਾਂ ਦੇ ਸਰਕਾਰੀ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ ਹੈ। ਇਸ ਅੱਗ ਨੇ ਗੋਦਾਮ ਅੰਦਰ ਕਾਫ਼ੀ ਤਬਾਹੀ ਮਚਾਈ ਹੈ। ਅਸਮਾਨ ਛੂਹ ਰਹੀਆਂ ਅੱਗ ਦੀਆਂ ਭਿਆਨਕ ਲਪਟਾਂ ਕਾਰਨ ਵੱਖ-ਵੱਖ ਇਲਾਕਿਆਂ ਵਿਚ ਕਈ ਕਿੱਲੋਮੀਟਰ ਤਕ ਛਾਏ ਜ਼ਹਿਰੀਲੇ ਧੂਏਂ ਦੇ ਕਾਲੇ ਬੱਦਲਾਂ ਨੂੰ ਵੇਖ ਕੇ ਹੜਕੰਪ ਮੱਚ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਕਈ ਸੜਕਾਂ ਨੂੰ ਬਲਾਕ ਕਰ ਦਿੱਤਾ ਹੈ। 


author

Anmol Tagra

Content Editor

Related News