ਜਲੰਧਰ ''ਚ ਬ੍ਰਾਹਮਣ ਨੂੰ ਮੁਸਲਿਮ ਕੁੜੀ ਨਾਲ ਵਿਆਹ ਕਰਨਾ ਪਿਆ ਮਹਿੰਗਾ! ਪਰਿਵਾਰ ਨੇ ਕੀਤਾ...
Sunday, May 24, 2026 - 06:17 PM (IST)
ਜਲੰਧਰ (ਸੋਨੂੰ)- ਜਲੰਧਰ ਦੇ ਗਾਂਧੀ ਕੈਂਪ ਇਲਾਕੇ 'ਚ ਇਕ ਅੰਤਰ-ਧਰਮ ਵਿਆਹ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਕ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਜਤਿੰਦਰ ਕੁਮਾਰ ਉਰਫ਼ ਟੋਨੀ ਨੇ ਆਪਣੀ ਮਰਜ਼ੀ ਨਾਲ ਇਕ ਮੁਸਲਿਮ ਲੜਕੀ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ਤੋਂ ਨਾਰਾਜ਼ ਹੋ ਕੇ ਨੌਜਵਾਨ ਦੇ ਪਰਿਵਾਰ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸ ਕਾਰਨ ਇਹ ਜੋੜਾ ਪਿਛਲੇ ਤਿੰਨ ਦਿਨਾਂ ਤੋਂ ਸੜਕਾਂ 'ਤੇ ਭੁੱਖਾ-ਪਿਆਸਾ ਭਟਕਣ ਲਈ ਮਜਬੂਰ ਹੈ।
ਇਹ ਵੀ ਪੜ੍ਹੋ: ਨਿਰਵਿਘਨ ਬਿਜਲੀ ਸਪਲਾਈ ਨੂੰ ਲੈ ਕੇ PSPCL ਨੇ ਚੁੱਕਿਆ ਵੱਡਾ ਕਦਮ! ਜਾਰੀ ਕੀਤੇ ਸਖ਼ਤ ਹੁਕਮ
ਪੁਲਸ 'ਤੇ ਲਗਾਏ ਗੰਭੀਰ ਦੋਸ਼
ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਦੋਸ਼ ਲਾਇਆ ਹੈ ਕਿ ਜਦੋਂ ਉਸ ਨੇ ਸੁਰੱਖਿਆ ਲਈ ਪੁਲਸ ਦੇ ਐਮਰਜੈਂਸੀ ਨੰਬਰ 112 'ਤੇ ਕਾਲ ਕੀਤੀ ਤਾਂ ਉਸ ਨੂੰ ਮਦਦ ਦੇਣ ਦੀ ਬਜਾਏ ਧਮਕਾਇਆ ਗਿਆ। ਉਸ ਅਨੁਸਾਰ ਇਕ ਪੀ. ਸੀ. ਆਰ. ਮੁਲਾਜ਼ਮ ਨੇ ਉਸ 'ਤੇ ਝੂਠਾ ਹਥਿਆਰ (ਕ੍ਰਿਪਾਨ) ਬਰਾਮਦ ਵਿਖਾ ਕੇ ਪਰਚਾ ਦਰਜ ਕਰਨ ਅਤੇ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ ਉਸ ਨੇ ਇਕ ਸਬ-ਇੰਸਪੈਕਟਰ (SI) 'ਤੇ ਵੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ।
ਪੀੜਤ ਨੌਜਵਾਨ ਨੇ ਵੀਡੀਓ 'ਚ ਕਿਹਾ ਹੈ ਕਿ ਉਹ ਅਤੇ ਉਸ ਦੀ ਪਤਨੀ ਬਹੁਤ ਡਰੇ ਹੋਏ ਹਨ ਅਤੇ ਡਿਪ੍ਰੈਸ਼ਨ ਵਿੱਚ ਹਨ। ਉਸ ਨੇ ਖ਼ਦਸ਼ਾ ਜਤਾਇਆ ਹੈ ਕਿ ਜੇਕਰ ਉਨ੍ਹਾਂ ਨਾਲ ਕੋਈ ਅਣਹੋਣੀ ਵਾਪਰਦੀ ਹੈ ਜਾਂ ਕੋਈ ਝੂਠਾ ਮੁਕੱਦਮਾ ਦਰਜ ਹੁੰਦਾ ਹੈ ਤਾਂ ਇਸ ਲਈ ਸਬੰਧਤ ਪੁਲਸ ਮੁਲਾਜ਼ਮ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ। ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਨੌਜਵਾਨ ਨੇ ਆਪਣੀ ਜਾਨ ਦੇਣ ਬਾਰੇ ਵੀ ਗੱਲ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਫੜੀ ਗਈ ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ, ਸਰਹੱਦ ਪਾਰੋਂ ਹੁੰਦੀ ਸੀ ਤਸਕਰੀ, DGP ਦੇ ਵੱਡੇ ਖ਼ੁਲਾਸੇ
ਪੁਲਸ ਦਾ ਪੱਖ
ਇਸ ਮਾਮਲੇ ਬਾਰੇ ਜਲੰਧਰ ਦੇ ਡਿਵੀਜ਼ਨ ਨੰਬਰ 1 ਦੇ ਚੌਕੀ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਪੁਸ਼ਟੀ (verify) ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਅਜੇ ਤੱਕ ਕਿਸੇ ਵੀ ਥਾਣੇ ਵਿੱਚ ਕੋਈ ਅਧਿਕਾਰਤ ਮਾਮਲਾ ਦਰਜ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਾਰੇ ਵਿਦਿਅਕ ਅਦਾਰੇ ਤੇ ਦਫ਼ਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
