ਪਾਕਿਸਤਾਨੀ ਨੇਤਾਵਾਂ ਦਾ ਅੱਤਵਾਦੀ ਮੋਹ ਹੋਇਆ ਬੇਪਰਦ: ਲਸ਼ਕਰ ਦੇ ਅੱਤਵਾਦੀਆਂ ਨਾਲ ਮੰਚ ਸਾਂਝਾ ਕਰਦੇ ਦਿਖੇ ਮੰਤਰੀ
Tuesday, May 19, 2026 - 08:03 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਇਕ ਵਾਰ ਫਿਰ ਅੱਤਵਾਦ ਨੂੰ ਪਨਾਹ ਦੇਣ ਦੇ ਮੁੱਦੇ ’ਤੇ ਵਿਸ਼ਵ ਪੱਧਰ ’ਤੇ ਘਿਰ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ ਅਤੇ ਵੀਡੀਓਜ਼ ਵਿਚ ਪਾਕਿਸਤਾਨ ਦੇ ਸੀਨੀਅਰ ਮੰਤਰੀ ਅਤੇ ਨੇਤਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੁੱਖ ਅੱਤਵਾਦੀਆਂ ਨਾਲ ਮੰਚ ਸਾਂਝਾ ਕਰਦੇ ਦਿਖਾਈ ਦੇ ਰਹੇ ਹਨ। ਇਸ ਘਟਨਾ ਨੇ ਭਾਰਤ ਵੱਲੋਂ ਪਾਕਿਸਤਾਨ ’ਤੇ ਲਗਾਏ ਜਾਂਦੇ ਅੱਤਵਾਦ-ਪ੍ਰਸਤੀ ਦੇ ਦੋਸ਼ਾਂ ਨੂੰ ਮੁੜ ਸਾਬਤ ਕਰ ਦਿੱਤਾ ਹੈ। ਵਾਇਰਲ ਤਸਵੀਰਾਂ ਵਿਚ ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲ੍ਹਾ ਤਰਾਰ ਅਤੇ ਸੀਨੀਅਰ ਨੇਤਾ ਅਹਿਸਾਨ ਇਕਬਾਲ ਖੁੱਲ੍ਹੇਆਮ ਲਸ਼ਕਰ-ਏ-ਤੋਇਬਾ ਦੇ ਸਹਿ-ਸੰਸਥਾਪਕ ਅਮੀਰ ਹਮਜ਼ਾ ਅਤੇ ਹਾਫਿਜ਼ ਸਈਦ ਦੇ ਪੁੱਤਰ ਤਲਹਾ ਸਈਦ ਨਾਲ ਸਟੇਜ ’ਤੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਅੰਤਰਰਾਸ਼ਟਰੀ ਅੱਤਵਾਦੀ-ਗੈਂਗਸਟਰ ਗਠਜੋੜ ਦਾ ਪਰਦਾਫ਼ਾਸ਼, 2 ਕਾਰਕੁਨ ਹਥਿਆਰਾਂ ਸਣੇ ਗ੍ਰਿਫ਼ਤਾਰ
ਤਲਹਾ ਸਈਦ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਪੁੱਤਰ ਹੈ। ਹਾਫਿਜ਼ ਸਈਦ ਭਾਰਤ ਦਾ ਸਭ ਤੋਂ ਵੱਧ ਲੋੜੀਂਦਾ ਅੱਤਵਾਦੀ ਹੈ, ਜੋ ਮੁੰਬਈ ਹਮਲਿਆਂ ਤੋਂ ਲੈ ਕੇ ਪੁਲਵਾਮਾ ਹਮਲੇ ਅਤੇ ਜੰਮੂ-ਕਸ਼ਮੀਰ ਵਿਚ ਟੈਰਰ ਫੰਡਿੰਗ ਦੇ ਕਈ ਮਾਮਲਿਆਂ ’ਚ ਨਾਮਜ਼ਦ ਹੈ। ਇਸ ਤੋਂ ਪਹਿਲਾਂ ਸਾਹਮਣੇ ਆਈ ਇਕ ਹੋਰ ਤਸਵੀਰ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਇਕ ਕਰੀਬੀ ਸਹਿਯੋਗੀ ਨੂੰ ਵੀ ਅੱਤਵਾਦੀ ਹਾਫਿਜ਼ ਤਲਹਾ ਸਈਦ ਨਾਲ ਉਸੇ ਸਟੇਜ ’ਤੇ ਦੇਖਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
