ਪਲਾਟ ’ਚੋਂ ਬੰਬ ਵਰਗੀ ਚੀਜ਼ ਹੋਈ ਬਰਾਮਦ, ਸਕੁਐਡ ਨੇ ਕੀਤੀ ਨਕਾਰਾ

Wednesday, Feb 12, 2025 - 07:09 AM (IST)

ਪਲਾਟ ’ਚੋਂ ਬੰਬ ਵਰਗੀ ਚੀਜ਼ ਹੋਈ ਬਰਾਮਦ, ਸਕੁਐਡ ਨੇ ਕੀਤੀ ਨਕਾਰਾ

ਪਾਇਲ (ਧੀਰਾ) : ਦੋਰਾਹਾ ਪੁਲਸ ਨੂੰ ਬੋਪਾਰਾਏ ਰੋਡ ਦੋਰਾਹਾ ਵਿਖੇ ਇਕ ਪਲਾਟ ਵਿਚੋਂ ਕੱਲ੍ਹ ਲੋਹੇ ਦੀ ਇਕ ਭਾਰੀ ਬੰਬ ਵਰਗੀ ਚੀਜ਼ ਪਈ ਹੋਣ ਬਾਰੇ ਇਤਲਾਹ ਮਿਲੀ ਸੀ, ਜਿਸ ’ਤੇ ਐੱਸ. ਐੱਸ. ਪੀ. ਖੰਨਾ ਅਸ਼ਵਨੀ ਗੋਟਿਆਲ ਦੀ ਹਦਾਇਤ ’ਤੇ ਦੀਪਕ ਰਾਏ ਉਪ ਕਪਤਾਨ ਪੁਲਸ ਪਾਇਲ ਦੀ ਅਗਵਾਈ ਵਿਚ ਰਾਓਵਰਿੰਦਰ ਸਿੰਘ ਐੱਸ. ਐੱਚ. ਓ. ਦੋਰਾਹਾ ਸਮੇਤ ਪੁਲਸ ਪਾਰਟੀ ਤੁਰੰਤ ਮੌਕੇ ’ਤੇ ਪੁੱਜੇ।

ਇਹ ਵੀ ਪੜ੍ਹੋ : ਨਸ਼ੀਲੀ ਗੋਲੀਆਂ ਦੀ ਸਪਲਾਈ ਕਰਨ ਜਾ ਰਹੇ ਦੋ ਨਸ਼ਾ ਸਮੱਗਲਰ ਗ੍ਰਿਫਤਾਰ

ਡੀ. ਐੱਸ. ਪੀ. ਪਾਇਲ ਦੀਪਕ ਰਾਏ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਸ ਬੰਬ ਨੁਮਾ ਚੀਜ਼ ਨੂੰ ਟੋਆ ਕੱਢ ਕੇ ਉਸ ਵਿਚ ਰੱਖਿਆ ਗਿਆ ਤੇ ਉਸ ਦੇ ਆਲੇ-ਦੁਆਲੇ ਰੇਤੇ ਦੀਆਂ ਬੋਰੀਆਂ ਲਾ ਕੇ ਸੁਰੱਖਿਅਤ ਕੀਤਾ ਅਤੇ ਬੰਬ ਡਿਸਪੋਜ਼ਲ ਸਕੁਐਡ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਬੰਬ ਡਿਸਪੋਜ਼ਲ ਸਕੁਐਡ ਨੇ ਮੌਕੇ ’ਤੇ ਪੁੱਜ ਕੇ ਉਸ ਨੂੰ ਆਬਾਦੀ ਤੋਂ ਦੂਰ ਜਾ ਕੇ ਨਕਾਰਾ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News