ਬਲੱਡ ਡੋਨਰਜ਼ ਸੋਸਾਇਟੀ ਵੱਲੋਂ ਨਸ਼ਿਆਂ ਵਿਰੁੱਧ ਰੈਲੀ
Monday, Jul 30, 2018 - 02:10 AM (IST)

ਦਸੂਹਾ, (ਝਾਵਰ)- ਬਲੱਡ ਡੋਨਰ ਸੋਸਾਇਟੀ ਦਸੂਹਾ ਵੱਲੋਂ ਨਸ਼ਿਆਂ ਵਿਰੁੱਧ ਪ੍ਰਧਾਨ ਮੁਨੀਸ਼ ਕਾਲੀਆ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਰੈਲੀ ਕੀਤੀ ਗਈ।
ਇਹ ਰੈਲੀ ਮਾਤਾ ਰਾਣੀ ਚੌਕ ਤੋਂ ਆਰੰਭ ਹੋ ਕੇ ਪੁਰਾਣੀ ਸਬਜ਼ੀ ਮੰਡੀ, ਲਾਇਬ੍ਰੇਰੀ ਚੌਕ, ਰੇਲਵੇ ਪੁਲ, ਪੁਲਸ ਸਟੇਸ਼ਨ, ਬੱਸ ਸਟੈਂਡ, ਬੈਂਕ ਰੋਡ ਆਦਿ ਰਾਹੀਂ ਹੁੰਦੀ ਹੋਈ ਸਮਾਪਤ ਹੋਈ। ਸੋਸਾਇਟੀ ਦੇ ਵਰਕਰਾਂ ਨੇ ਹੱਥਾਂ ਵਿਚ ਬੈਨਰ ਫਡ਼ੇ ਹੋਏ ਸਨ ਅਤੇ ਨਾਅਰੇ ਲਾਏ ਜਾ ਰਹੇ ਸਨ। ਇਸ ਰੈਲੀ ਵਿਚ 200 ਤੋਂ ਵੱਧ ਸੋਸਾਇਟੀ ਦੇ ਮੈਂਬਰਾਂ ਨੇ ਭਾਗ ਲਿਆ।
ਇਸ ਮੌਕੇ ਪਵਨ ਕੁਮਾਰ, ਸੰਨੀ, ਨਿੱਜਾ, ਦੀਪ ਟੋਨੀ, ਬੰਟੀ ਮਰਵਾਹਾ, ਬਲਵਿੰਦਰ ਸਿੰਘ, ਅਮਿਤ, ਲਾਡੀ, ਪਰਵਿੰਦਰ ਸਿੰਘ, ਅਰੁਣ, ਸੁਰਜੀਤ ਸਿੰਘ, ਸੁਖਜੀਤ ਸਿੰਘ, ਅਮਰਪ੍ਰੀਤ ਸਿੰਘ, ਮਾ. ਨਰਿੰਦਰਜੀਤ ਸਿੰਘ ਕੈਥਾ ਅਤੇ ਹੋਰ ਵਰਕਰ ਹਾਜ਼ਰ ਸਨ।