''ਪੰਜਾਬ ਕੇਸਰੀ'' ਵਿਰੁੱਧ ਕਾਰਵਾਈ ''ਤੇ ਰਣਦੀਪ ਸੁਰਜੇਵਾਲਾ ਨੇ ਘੇਰੀ ਮਾਨ ਸਰਕਾਰ
Tuesday, Jan 20, 2026 - 09:05 PM (IST)
ਨੈਸ਼ਨਲ ਡੈਸਕ: ਭਾਰਤੀ ਰਾਸ਼ਟਰੀ ਕਾਂਗਰਸ ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਪੰਜਾਬ ਕੇਸਰੀ ਅਦਾਰੇ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੇ ਸਬੰਧ ਵਿੱਚ ਸੁਰਜੇਵਾਲਾ ਨੇ ਕਿਹਾ ਕਿ ਅਖ਼ਬਾਰ ਦੀ ਆਵਾਜ਼ ਨੂੰ ਜ਼ੋਰ-ਜਬਰਦਸਤੀ ਨਾਲ ਨਹੀਂ ਦਬਾਇਆ ਜਾ ਸਕਦਾ। ਇਸ ਸਬੰਧੀ ਸੁਰਜੇਵਾਲਾ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਆਖ਼ਰਕਾਰ ਪੰਜਾਬ ਸਰਕਾਰ ਨੂੰ ਉਸ ਦੀਆਂ ਕਾਰਵਾਈਆਂ ਦਾ ਜਵਾਬ ਮਿਲ ਹੀ ਗਿਆ ਹੈ।
आख़िर पंजाब सरकार को जबाब मिल ही गया ।
— Randeep Singh Surjewala (@rssurjewala) January 20, 2026
कानून AAP सरकार की मनमानी से बड़ा है ।
अखबार की आवाज़ को ज़बरदस्ती नहीं दबा सकते ।
पंजाब केसरी निर्भीक पत्रकारिता और राष्ट्रप्रेम की भावना से उपजा वृक्ष है, हठधर्मिता और जोर जबरदस्ती से नहीं झुकेगा । pic.twitter.com/hFms233RNr
ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਦਾ ਕਾਨੂੰਨ 'ਆਪ' ਸਰਕਾਰ ਦੀ ਮਨਮਾਨੀ ਤੋਂ ਕਿਤੇ ਵੱਡਾ ਹੈ। ਉਨ੍ਹਾਂ ਅਨੁਸਾਰ, ਸਰਕਾਰ ਵੱਲੋਂ ਕੀਤੀ ਗਈ ਜ਼ੋਰ-ਜ਼ਬਰਦਸਤੀ ਨਾਲ ਪ੍ਰੈੱਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਸਫ਼ਲ ਨਹੀਂ ਹੋਵੇਗੀ। ਅਖ਼ਬਾਰ ਦੀ ਪ੍ਰਸ਼ੰਸਾ ਕਰਦਿਆਂ ਸੁਰਜੇਵਾਲਾ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨਿਰਪੱਖ ਪੱਤਰਕਾਰੀ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਨਾਲ ਉਪਜਿਆ ਇੱਕ ਅਜਿਹਾ ਮਜ਼ਬੂਤ ਰੁੱਖ ਹੈ, ਜੋ ਕਿਸੇ ਵੀ ਸਰਕਾਰੀ ਦਬਾਅ ਅੱਗੇ ਨਹੀਂ ਝੁਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
