ਹਾਜੀਪੁਰ ਪੁਲਸ ਵੱਲੋਂ ਦੇਸੀ ਕੱਟੇ ਸਮੇਤ ਵਿਅਕਤੀ ਕਾਬੂ
Tuesday, Jan 27, 2026 - 01:29 PM (IST)
ਹਾਜੀਪੁਰ (ਜੋਸ਼ੀ): ਹਾਜੀਪੁਰ ਪੁਲਸ ਵੱਲੋਂ ਦੇਸੀ ਕੱਟੇ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦੱਸਿਆ ਹੈ ਕਿ ਹਾਜੀਪੁਰ ਪੁਲਸ ਦੇ ਏ.ਐੱਸ.ਆਈ. ਰਵਿੰਦਰ ਸਿੰਘ ਆਪਣੀ ਪੁਲਸ ਪਾਰਟੀ ਦੇ ਨਾਲ ਨਾਕੇਬੰਦੀ ਦੌਰਾਨ ਟੀ ਪੁਆਇੰਟ ਹਾਜੀਪੁਰ ਵਿਖੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਿਤ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਹਵੇਲ ਚਾਂਗ ਥਾਣਾ ਮੁਕੇਰੀਆਂ ਨੇ ਆਪਣੇ ਪਾਸ ਨਾਜਾਇਜ਼ ਅਸਲਾ (ਦੇਸੀ ਕੱਟਾ) ਰੱਖਿਆ ਹੋਇਆ ਹੈ। ਅਮਿਤ ਸਿੰਘ ਆਪਣੇ ਨਾਲ ਨਾਜਾਇਜ਼ ਅਸਲਾ ਲੈ ਕੇ ਹਾਜੀਪੁਰ ਦੇ ਏਰੀਏ ਵਿਚ ਘੁੰਮਦਾ ਰਹਿੰਦਾ ਹੈ, ਜੋ ਕਿਸੇ ਵੀ ਸਮੇਂ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਇਤਲਾਹ ਪੱਕੀ ਹੋਣ 'ਤੇ ਅਮਿਤ ਸਿੰਘ ਨੂੰ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ ਦੇਸੀ ਕੱਟਾ ਬਰਾਮਦ ਕੀਤਾ ਗਿਆ। ਹਾਜੀਪੁਰ ਪੁਲਸ ਨੇ ਅਮਿਤ ਸਿੰਘ ਦੇ ਖਿਲਾਫ਼ ਮੁੱਕਦਮਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਹ ਅਸਲਾ ਕਿੱਥੋਂ ਲੈ ਕੇ ਆਇਆ ਸੀ ਅਤੇ ਉਸ ਦਾ ਮਕਸਦ ਕੀ ਸੀ।
