ਪੰਜਾਬ ਕੇਸਰੀ ਵਿਰੁੱਧ ਮਾਨ ਸਰਕਾਰ ਦੀ ਧੱਕੇਸ਼ਾਹੀ ਬੁਖਲਾਹਟ ਦਾ ਨਤੀਜਾ: ਮੰਗਤ ਰਾਏ ਬਾਂਸਲ

Monday, Jan 19, 2026 - 08:07 PM (IST)

ਪੰਜਾਬ ਕੇਸਰੀ ਵਿਰੁੱਧ ਮਾਨ ਸਰਕਾਰ ਦੀ ਧੱਕੇਸ਼ਾਹੀ ਬੁਖਲਾਹਟ ਦਾ ਨਤੀਜਾ: ਮੰਗਤ ਰਾਏ ਬਾਂਸਲ

ਬੁਢਲਾਡਾ, (ਬਾਂਸਲ)-ਪੰਜਾਬ ਸਰਕਾਰ ਵੱਲੋਂ ਪੰਜਾਬ ਕੇਸਰੀ ਅਖਬਾਰ ਸਮੂਹ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਪ੍ਰੈੱਸ ਦੀ ਅਜ਼ਾਦੀ ਨੂੰ ਦਬਾਉਣ ਦੀ ਕਾਰਵਾਈ ਲੋਕਤੰਤਰ ਦਾ ਕਤਲ ਕਰਨਾ ਹੈ। ਭਾਰਤੀ ਜਨਤਾ ਪਾਰਟੀ ਇਸ ਅਸਿੱਧੇ ਤੌਰ 'ਤੇ ਗੁੰਡਾਗਰਦੀ ਅਤੇ ਬੁਖਲਾਹਟ ਦੀ ਨਿਸ਼ਾਨੀ ਹੈ। ਇਹ ਸ਼ਬਦ ਅੱਜ ਇੱਥੇ ਲੋਕ ਸਭਾ ਹਲਕਾ ਬਠਿੰਡਾ ਦੇ ਸਹਿ ਕੋਆਰਡੀਨੇਟਰ ਬੁਢਲਾਡਾ ਦੇ ਸਾਬਕਾ ਵਿਧਾਇਕ, ਭਾਜਪਾ ਨੇਤਾ ਮੰਗਤ ਰਾਏ ਬਾਂਸਲ ਨੇ ਕਹੇ। 

ਉਨ੍ਹਾਂ ਕਿਹਾ ਕਿ ਇਹ ਸਰਕਾਰ ਨੂੰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ, ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਕੇਸਰੀ ਅਦਾਰਿਆਂ ਵਿਰੁੱਧ ਕੀਤੀ ਗਈ ਕਾਰਵਾਈ ਦਾ ਅਸਲ ਮਕਸਦ ਅਖਬਾਰ 'ਤੇ ਦਬਾਅ ਬਨਾਉਣਾ ਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ਵਾਲੀ ਆਵਾਜ ਨੂੰ ਦਬਾਉਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਤਾਂਤਰਿਕ ਮੁੱਦਿਆਂ ਤੋਂ ਭਟਕ ਚੁੱਕੀ ਹੈ ਤੇ ਹੁਣ ਆਜ਼ਾਦ ਪੱਤਰਕਾਰੀ ਉਸਨੂੰ ਰੜਕਣ ਲੱਗੀ ਹੈ ਪਰ ਪੰਜਾਬ ਕੇਸਰੀ ਗਰੁੱਪ ਨੇ ਸਦਾ ਹੀ ਸੱਚ ਤੇ ਨਿਰਭੈ ਨਿਰਧੜਕ ਪੱਤਰਕਾਰੀ ਕਰ ਕੇ ਪੰਜਾਬ ਪੰਜਾਬੀਅਤ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News